Aug 29, 2023 1:48 PM - CONNECT NEWS
Edmonton ਦੇ ਪੋਸਟ-ਸੈਕੰਡਰੀ ਸਕੂਲਸ ਵਿਚ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖਲਾ ਰਿਕਾਰਡ-ਉੱਚ ਪੱਧਰ 'ਤੇ ਪਹੁੰਚ ਗਿਆ ਹੈ।
ਯੂਨੀਵਰਸਿਟੀ ਔਫ ਅਲਬਰਟਾ ਆਗਾਮੀ ਸਕੂਲ ਸਾਲ ਲਈ ਅੰਡਰਗਰੈਜੂਏਟ ਅਤੇ master's programs ਵਿਚ ਕੁੱਲ 44,036 ਸਟੂਡੈਂਟਸ ਦਾ ਸਵਾਗਤ ਕਰਨ ਜਾ ਰਹੀ ਹੈ ਜੋ ਇਸ ਦੇ ਕੁੱਲ enrolments ਦਾ 20 ਫੀਸਦੀ ਹੈ।
2021 ਦੇ fall ਵਿਚ ਯੂਨੀਵਰਸਿਟੀ ਔਫ ਅਲਬਰਟਾ ਵਿਚ ਮਹਿਜ 8,216 ਇੰਟਰਨੈਸ਼ਨਲ ਸਟੂਡੈਂਟਸ ਸਨ।
MacEwan ਯੂਨੀਵਰਸਿਟੀ ਵਲੋਂ ਅੰਡਰਗਰੈਜੂਏਟ programs ਲਈ 756 ਐਡਮੀਸ਼ਨਸ ਲਈਆਂ ਗਈਆਂ ਹਨ, ਜਿਨ੍ਹਾਂ ਵਿਚੋਂ 361 ਸਟੂਡੈਂਟਸ ਦੇ ਆਉਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਨ੍ਹਾਂ ਵਿਚ ਸਭ ਤੋਂ ਵੱਡੀ ਗਿਣਤੀ ਭਾਰਤ, ਨਾਈਜੀਰੀਆ ਅਤੇ ਫਿਲੀਪੀਨਜ਼ ਤੋਂ ਆਉਣ ਵਾਲੇ ਸਟੂਡੈਂਟਸ ਦੀ ਹੈ। MacEwan ਦੇ ਕੁੱਲ ਸਟੂਡੈਂਟਸ ਵਿਚ 4 ਫੀਸਦੀ ਇੰਟਰਨੈਸ਼ਨਲ ਸਟੂਡੈਂਟਸ ਹੋਣਗੇ।
ਉਥੇ ਹੀ, Edmonton ਦੇ ਨੌਰਦਨ ਅਲਬਰਟਾ ਇੰਸਟੀਚਿਊਟ ਔਫ ਟੈਕਨੋਲੋਜੀ ਵਲੋਂ 56 ਵੱਖ-ਵੱਖ ਦੇਸ਼ਾਂ ਤੋਂ 873 ਇੰਟਰਨੈਸ਼ਨਲ ਸਟੂਡੈਂਟਸ ਦਾ ਸਵਾਗਤ ਕੀਤਾ ਜਾ ਰਿਹਾ ਹੈ। ਹਾਲਾਂਕਿ, ਸਕੂਲ ਵਲੋਂ ਜਾਰੀ ਸਟੇਟਮੈਂਟ ਮੁਤਾਬਕ, ਅਗਲੇ ਦੋ ਹਫ਼ਤਿਆਂ ਦੌਰਾਨ ਨੰਬਰਸ ਥੋੜ੍ਹੇ-ਉਪਰ ਥੱਲ੍ਹੇ ਹੋ ਸਕਦੇ ਹਨ। ਇਸ ਵਿਚਕਾਰ ਸਟੂਡੈਂਟ ਗਰੁੱਪਸ ਵਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਵਧਦੀ ਗਿਣਤੀ ਨੂੰ mental health, financial ਮਦਦ ਅਤੇ community support ਮੁਹੱਈਆ ਕਰਾਵਉਣ ਲਈ ਕੰਮ ਕੀਤਾ ਜਾ ਰਿਹਾ ਹੈ।