13.57°C Vancouver
Ads

Aug 25, 2023 8:21 PM - CONNECT NEWS

Edmonton ਵਾਸੀਆਂ ਨੂੰ ਨਵੀਂ ਬੱਸ ਸਰਵਿਸ ਦੀ ਸੌਗਾਤ, ਯੂਨੀਵਰਸਿਟੀ ਸਟੂਡੈਂਟਸ ਨੂੰ ਹੋਵੇਗਾ ਫਾਇਦਾ

Share On

Edmonton ਵਾਸੀਆਂ ਨੂੰ ਜਲਦ ਹੀ ਨਵੀਂ ਬੱਸ ਸਰਵਿਸ ਦੀ ਸੌਗਾਤ ਮਿਲਣ ਜਾ ਰਹੀ ਹੈ, ਜਿਸ ਦਾ ਸਭ ਤੋਂ ਵੱਧ ਫਾਇਦਾ ਯੂਨੀਵਰਸਿਟੀ ਸਟੂਡੈਂਟਸ ਨੂੰ ਹੋਣ ਵਾਲਾ ਹੈ ।

ਸੁਪਰ ਐਕਸਪ੍ਰੈਸ ਰੂਟਸ 'ਤੇ ਸਟੌਪਸ ਘੱਟ ਹੋਣਗੇ ਅਤੇ ਲੋਕ ਜਲਦੀ ਆਪਣੀ ਮੰਜ਼ਿਲ 'ਤੇ ਪੁੱਜ ਸਕਣਗੇ। ਐਡਮਿੰਟਨ ਟ੍ਰਾਂਜ਼ਿਟ ਸਰਵਿਸ ਵਲੋਂ ਸੁਪਰ ਐਕਸਪ੍ਰੈਸ' ਬੱਸ ਸਰਵਿਸ ਟੇਰਵਿਲੇਗਰ ਕਮਿਊਨਿਟੀ ਰੀਕ੍ਰੀਏਸ਼ਨ ਸੈਂਟਰ ਦੇ Leger Transit Centre ਤੋਂ Alberta University ਤੱਕ ਲਈ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸਰਵਿਸ 5 ਸਤੰਬਰ ਤੋਂ ਉਪਲਬਧ ਹੋਵੇਗੀ।

Mayor Amarjeet Sohi ਨੇ ਕਿਹਾ ਕਿ ਇਸ ਬੱਸ ਸਰਵਿਸ ਨਾਲ university ਪਹੁੰਚਣ ਲਈ Students ਨੂੰ ਸਿਰਫ 20-25 ਮਿੰਟ ਲੱਗਣਗੇ ਅਤੇ ਇੱਥੋਂ ਉਹ LRT ਨਾਲ ਵੀ connect ਹੋਣਗੇ ਜਿੱਥੋਂ ਉਹ ਕਿਤੇ ਵੀ ਜਾ-ਆ ਸਕਦੇ ਹਨ।

Terwillegar Drive ਨੂੰ expressway ਵਿਚ ਬਦਲਣ ਲਈ Construction ਦੋ ਸਾਲ ਪਹਿਲਾਂ ਸ਼ੁਰੂ ਹੋਈ ਸੀ। ਅਗਲੀਆਂ ਗਰਮੀਆਂ ਤੱਕ city ਦਾ plan Whitemud Drive ਅਤੇ Anthony Henday Drive ਵਿਚਕਾਰ ਬੱਸ ਲੇਨ ਨੂੰ ਪੂਰਾ ਕਰਨ ਦਾ ਹੈ।

Crews ਹੋਰ bus lanes ਅਤੇ upgraded intersections ਬਣਾਉਣ ਵਿਚ ਵੀ ਲੱਗੇ ਹੋਏ ਹਨ। ਇਸ ਬੱਸ ਸਰਵਿਸ ਨਾਲ southwest residents ਲਈ ਸਫਰ ਕਰਨਾ ਹੋਰ ਸੌਖਾ ਅਤੇ attractive ਹੋ ਜਾਵੇਗਾ। south Anthony Henday Drive ਦੇ ਲੋਕਾਂ ਨੂੰ ਵੀ ਇਸ ਦਾ ਕਾਫੀ ਲਾਭ ਹੋਣ ਵਾਲਾ ਹੈ।

Latest news

No records found.
ADS
Ads

Related News

No records found.
ADS
Ads