Apr 16, 2025 12:23 PM - The Canadian Press
ਐਡਮਿੰਟਨ ਪੁਲਿਸ ਨੇ ਇਕ ਜਿਨਸੀ ਅਪਰਾਧੀ ਦੀ ਰਿਹਾਈ ਨੂੰ ਲੈ ਕੇ ਲੋਕਾਂ ਨੂੰ ਅਲਰਟ ਕੀਤਾ ਹੈ। ਔਫੀਸਰਜ਼ ਮੁਤਾਬਕ 55 ਸਾਲਾ ਰਾਬਰਟ ਐਡਵਰਡ ਵੈਂਟਰੇਸ ਪਹਿਲਾਂ ਵੀ ਬੱਚਿਆਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ ਅਤੇ ਉਸ ਦੇ ਮੁੜ ਗੁਨਾਹ ਕਰਨ ਦਾ ਸ਼ੱਕ ਹੈ। ਉਸ ਨੂੰ 2024 ਤੋਂ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਪ੍ਰੋਬੇਸ਼ਨ ਆਰਡਰ ਦੀ ਪਾਲਣਾ ਨਾ ਕਰਨ ਕਾਰਨ ਆਪਣੀ ਸਜ਼ਾ ਕੱਟ ਚੁੱਕਾ ਹੈ।
ਪੁਲਿਸ ਦੇ ਵਿਵਹਾਰਕ ਮੁਲਾਂਕਣ ਯੂਨਿਟ ਵਲੋਂ ਉਸ 'ਤੇ ਨਜ਼ਰ ਰੱਖੀ ਜਾਵੇਗੀ। ਔਫੀਸਰਜ਼ ਨੇ ਦੱਸਿਆ ਕਿ ਉਹ ਜਿਣਸੀ ਅਪਰਾਧ, ਬੱਚਿਆਂ ਨਾਲ ਸਰੀਰਕ ਸਬੰਧ ਬਣਾਉਣਾ ਅਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਵੈਂਟਰੇਸ ਦਾ ਕੱਦ ਕਰੀਬ 6 ਫੁੱਟ ਹੈ ਅਤੇ ਭਾਰ ਕਰੀਬ 170 ਪੌਂਡ ਹੈ। ਉਸ ਦੀਆਂ ਅੱਖਾਂ ਦਾ ਰੰਗ ਹਰਾ ਅਤੇ ਵਾਲਾਂ ਦਾ ਬ੍ਰਾਊਨ ਹੈ। ਜੇਕਰ ਵੈਂਟਰੇਸ ਨੂੰ ਅਦਾਲਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਦੇਖਿਆ ਜਾਵੇ ਤਾਂ ਲੋਕ ਪੁਲਿਸ ਨੂੰ 780-423-4567 'ਤੇ ਸੰਪਰਕ ਕਰਕੇ ਇਸ ਸਬੰਧੀ ਜਾਣਕਾਰੀ ਦੇ ਸਕਦੇ ਹਨ।