14.58°C Vancouver
Ads

Aug 31, 2023 8:55 PM - CONNECT NEWS

Edmonton ਪੁਲਿਸ ਨੇ ਇਨਵੈਸਟਰਸ ਨਾਲ $7.8 ਮਿਲੀਅਨ ਦੀ ਧੋਖਾਧੜੀ 'ਚ ਦੋ ਮੁਲਜ਼ਮ ਕੀਤੇ ਗ੍ਰਿਫਤਾਰ

Share On

Edmonton ਪੁਲਿਸ ਨੇ Alberta ਅਤੇ British Columbia ਵਿਚ Ponzi scheme ਰਾਹੀਂ ਲੋਕਾਂ ਨਾਲ $7.8 million ਦੀ ਧੋਖਾਧੜੀ ਦੇ ਦੋਸ਼ ਵਿਚ ਇੱਕ ਮੇਲ ਅਤੇ ਇੱਕ ਫੀਮੇਲ ਨੂੰ ਚਾਰਜਿਡ ਕੀਤਾ ਹੈ ਜੋ ਕੁੱਲ 80 ਚਾਰਜਿਜ਼ ਦਾ ਸਾਹਮਣਾ ਕਰ ਰਹੇ ਹਨ।

ਪੁਲਿਸ ਨੇ ਕਿਹਾ ਕਿ 56 ਸਾਲਾ Curtis Quigley ਅਤੇ ਉਸ ਦੀ ਸਾਥੀ Kathleen Treadgold ਨੇ ਪੌਂਜੀ ਸਕੀਮ ਰਾਹੀਂ 12 ਸਾਲਾਂ ਤੱਕ Alberta, B.C . ਦੇ ਨਾਲ-ਨਾਲ U.S. ਅਤੇ Australia ਵਿਚ ਵੀ ਕਈ ਇਨਵੈਸਟਰਸ ਨੂੰ ਟਾਰਗੇਟ ਕੀਤਾ।

ਪੁਲਿਸ ਨੇ ਕਿਹਾ ਕਿ ਪੌਂਜੀ ਸਕੀਮ ਬਾਰੇ 2020 ਤੋਂ ਜਾਂਚ ਚੱਲ ਰਹੀ ਸੀ ਅਤੇ ਦੋਹਾਂ ਮੁਲਜ਼ਮਾਂ ਨੇ 30 ਅਗਸਤ ਨੂੰ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਹ ਦੋਵੇਂ ਇਨਵੈਸਟਰਸ ਨੂੰ ਗਾਰੰਟੀ ਦੇ ਕੇ ਉਨ੍ਹਾਂ ਦੀ ਇਨਵੈਸਟਮੈਂਟ'ਤੇ ਹੱਥ ਸਾਫ ਕਰਦੇ ਸਨ। 7.8 ਮਿਲੀਅਨ ਡਾਲਰ ਦਾ ਗਬਨ ਕਰਨ ਵਾਲੀ ਇਹ ਸਕੀਮ ਅਕਤੂਬਰ 2008 ਤੋਂ ਦਸੰਬਰ 2020 ਤੱਕ ਗਰੁੱਪ ਵੈਂਚਰਕੰਪਨੀ ਦੇ ਨਾਂ ਹੇਠ ਚਲਾਈ ਗਈ ਸੀ।

ਇਨਵੈਸਟੀਗੇਟਰਸ ਨੇ ਕਿਹਾ ਕਿ ਹੁਣ ਤੱਕ 80 ਪੀੜਤਾਂ ਦਾ ਪਤਾ ਲੱਗਾ ਹੈ ਅਤੇ ਇਸ ਕੇਸ ਵਿਚ ਹੋਰ ਵੀ victims ਹੋਣ ਦਾ ਖਦਸ਼ਾ ਹੈ ਇਸ ਲਈ ਜਾਂਚ ਜਾਰੀ ਰੱਖੀ ਗਈ ਹੈ।

ਪੁਲਿਸ ਮੁਤਾਬਕ, ਮੁੱਖ ਤੌਰ 'ਤੇ Edmonton ਅਤੇ Kelowna ਦੇ ਲੋਕ ਇਸ ਸਕੀਮ ਦਾ ਸ਼ਿਕਾਰ ਹੋਏ ਸਨ। officer ਨੇ ਕਿਹਾ ਕਿ ਪੌਂਜੀ ਸਕੀਮਸ ਵਿਚ ਪਹਿਲਾਂ ਕੁਝ ਇਨਵੈਸਟਰਸ ਨੂੰ ਉਹਨਾਂ ਦੀ ਇਨਵੈਸਟਮੈਂਟਸ 'ਤੇ ਫੁਲ ਰਿਟਰਨ ਦਿੱਤਾ ਜਾਂਦਾ ਹੈ ਅਤੇ ਫਿਰ ਉਹਨਾਂ ਦਾ ਹਵਾਲਾ ਦੇ ਕੇ ਹੋਰ ਲੋਕਾਂ ਨੂੰ ਇਸ ਝਾਂਸੇ ਵਿਚ ਫਸਾ ਕੇ ਧੋਖਾਧੜੀ ਕੀਤੀ ਜਾਂਦੀ ਹੈ, ਇਸ ਲਈ ਲੋਕਾਂ ਨੂੰ ਅਜਿਹੀਆਂ ਸਕੀਮ ਲੈਣ ਸਮੇਂ Alberta Securities Commission 'ਤੇ ਇਹ ਚੈੱਕ ਕਰਨਾ ਚਾਹੀਦਾ ਹੈ ਕਿ seller registered ਹੈ ਜਾਂ ਨਹੀਂ।

Latest news

No records found.
ADS
Ads

Related News

No records found.
ADS
Ads