Apr 11, 2025 5:43 PM - Connect Newsroom
ਸੰਯੁਕਤ ਰਾਸ਼ਟਰ ਦੀ ਟਰੇਡ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਰਾਸ਼ਟਰਪਤੀ ਟਰੰਪ ਦੇ ਟੈਰਿਫ ਨਾਲ ਪੈਦਾ ਹੋਈ ਆਰਥਿਕ ਅਸਥਿਰਤਾ ਦਾ ਵਿਕਾਸਸ਼ੀਲ ਦੇਸ਼ਾਂ 'ਤੇ ਵਿਨਾਸ਼ਕਾਰੀ ਅਸਰ ਪੈ ਸਕਦਾ ਹੈ। ਏਜੰਸੀ ਨੇ ਕਿਹਾ ਕਿ ਦੁਨੀਆ ਭਰ ਦਾ ਸਮੁੱਚਾ ਵਪਾਰ 3 ਤੋਂ 7 ਫੀਸਦੀ ਡਿੱਗ ਸਕਦਾ ਹੈ ਅਤੇ ਗਲੋਬਲ ਜੀ. ਡੀ. ਪੀ. 0.7 ਫੀਸਦੀ ਦੀ ਗਿਰਾਵਟ ਦਾ ਸਾਹਮਣਾ ਕਰ ਸਕਦੀ ਹੈ।
ਇੰਟਰਨੈਸ਼ਨਲ ਟਰੇਡ ਸੈਂਟਰ ਦੀ ਕਾਰਜਕਾਰੀ ਨਿਰਦੇਸ਼ਕ ਪਾਮੇਲਾ ਕੋਕ-ਹੈਮਿਲਟਨ ਨੇ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ।
ਉਨ੍ਹਾਂ ਕਿਹਾ ਕਿ ਜੇ ਚੀਨ ਅਤੇ ਅਮਰੀਕਾ ਵਿਚਕਾਰ ਇਹ ਤਣਾਅ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਸ ਦਾ ਨਤੀਜਾ ਇਹ ਹੋਵੇਗਾ ਕਿ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਵਿਚ 80 ਫੀਸਦੀ ਦੀ ਕਮੀ ਆਵੇਗੀ ਅਤੇ ਇਸ ਦਾ ਅਸਰ ਹਰ ਜਗ੍ਹਾ ਦਿਸ ਸਕਦਾ ਹੈ। ਕੋਕ-ਹੈਮਿਲਟਨ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਹਾਲ ਹੀ ਦੇ ਸਾਲਾਂ ਵਿਚ ਜੋ ਆਰਥਿਕ ਤਰੱਕੀ ਹੋਈ ਹੈ ਉਹ ਪਿੱਛੇ ਜਾ ਸਕਦੀ ਹੈ।