Apr 23, 2025 1:33 PM - The Canadian Press
ਵੈਨਕੂਵਰ ਆਈਲੈਂਡ ਵਿਚ ਡਰੱਗਜ਼ ਓਵਰਡ਼ੋਜ਼ ਕਾਰਨ ਮਾਰੇ ਗਏ 15 ਸਾਲਾ ਲੜਕੇ ਨੇ ਹਾਈਡ੍ਰੋਮੋਰਫੋਨ ਅਤੇ ਖੰਘ ਦੀ ਦਵਾਈ ਵੀ ਲਈ ਸੀ। ਕੈਂਪਬੈਲ ਰਿਵਰ ਆਰਸੀਐਮਪੀ ਨੇ ਸਟੇਟਮੈਂਟ ਵਿਚ ਮਾਪਿਆਂ ਅਤੇ ਬੱਚਿਆਂ ਨੂੰ ਨੁਸਖ਼ੇ ਅਤੇ ਬਿਨਾਂ ਨੁਸਖ਼ੇ ਵਾਲੀਆਂ ਦਵਾਈਆਂ ਦੇ ਖਤਰਿਆਂ ਬਾਰੇ ਜਾਗਰੂਕ ਹੋਣ ਲਈ ਕਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਹਾਈਡ੍ਰੋਮੋਰਫੋਨ ਵਾਲੀ ਡਿਲਾਉਡੀਡ ਅਤੇ ਇਕ ਬਿਨਾਂ ਨੁਸਖ਼ੇ ਵਾਲੀਆਂ ਦਵਾਈਆਂ ਖੰਘ ਦੀ ਦਵਾਈ ਦੇ ਮੇਲ ਕਾਰਨ ਉਸ ਦੀ ਮੌਤ ਹੋਈ ਹੋਵੇਗੀ।
ਡਿਲਾਉਡੀਡ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਜੋ ਕਿ ਨਸ਼ੀਲੀਆਂ ਸਟ੍ਰੀਟ ਡਰੱਗਜ਼ ਦਾ ਬਦਲ ਹੈ ਅਤੇ ਨਸ਼ਾ ਕਰਨ ਵਾਲਿਆਂ ਨੂੰ ਦਿੱਤੀ ਜਾਂਦੀ ਹੈ। ਇਸ ਸਬੰਧੀ ਫਿਲਹਾਲ ਜਾਂਚ ਜਾਰੀ ਹੈ। ਸੂਬੇ ਵਿਚ ਹਰ ਸਾਲ ਵੱਡੀ ਗਿਣਤੀ ਵਿਚ ਡਰੱਗਜ਼ ਓਵਰਡੋਜ਼ ਕਾਰਨ ਲੋਕ ਜਾਨ ਗੁਆਉਂਦੇ ਹਨ,ਜਿਨ੍ਹਾਂ ਵਿਚ ਟੀਨਏਜਰਜ਼ ਦੀ ਗਿਣਤੀ ਕਾਫੀ ਹੈ।