Aug 9, 2023 12:26 AM - The Canadian Press
ਅਲਬਰਟਾ ਦੇ ਡਰਾਈਵਰਾਂ ਨੂੰ ਸੜਕ ਦੇ ਕਿਨਾਰਿਆਂ 'ਤੇ ਵਰਕਰਾਂ ਵਲੋਂ ਰੋਕੇ ਜਾਣ 'ਤੇ ਅੱਗੇ ਨਾ ਵਧਣ ਅਤੇ ਹੌਲੀ ਹੋਣ ਦੀ ਉਮੀਦ ਕੀਤੀ ਜਾਵੇਗੀ, ਜਾਂ ਉਨ੍ਹਾਂ ਨੂੰ $243 ਦੇ ਜੁਰਮਾਨੇ ਅਤੇ ਲਾਇਸੈਂਸ 'ਤੇ ਪੌਇਂਟਸ ਦਾ ਸਾਹਮਣਾ ਕਰਨਾ ਪਵੇਗਾ।
ਦੱਸ ਦਈਏ ਕਿ ਸਤੰਬਰ ਦੀ ਸ਼ੁਰੂਆਤ ਤੋਂ, ਟ੍ਰੈਫਿਕ ਸੇਫਟੀ ਐਕਟ ਦਾ ਵਿਸਤਾਰ ਕੀਤਾ ਜਾਵੇਗਾ ਜਿਸ ਵਿੱਚ ਸੜਕ ਕਿਨਾਰੇ ਕਰਮਚਾਰੀਆਂ ਨੂੰ ਜੌਬ ਦੌਰਾਨ ਸੱਟਾਂ ਅਤੇ ਟੱਕਰਾਂ ਤੋਂ ਸੁਰੱਖਿਅਤ ਰੱਖਣਾ ਸ਼ਾਮਲ ਕੀਤਾ ਜਾਵੇਗਾ।
ਸੜਕ ਦੇ ਕਿਨਾਰੇ ਕਰਮਚਾਰੀ ਦੇ ਸਭ ਤੋਂ ਨਜ਼ਦੀਕੀ ਲੇਨ ਵਿੱਚ ਡਰਾਈਵਰਾਂ ਨੂੰ ਲਾਈਟਾਂ ਫਲੈਸ਼ ਹੋਣ 'ਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਕਰਨੀ ਪਵੇਗੀ।
ਅਲਬਰਟਾ ਦੇ ਟਰਾਂਸਪੋਰਟੇਸ਼ਨ ਅਤੇ ਇਕਨੌਮਿਕ ਕੋਰਿਡੋਰ੍ਸ ਮੰਤਰੀ ਡੇਵਿਨ ਡਰੀਸ਼ੇਨ ਨੇ ਕਿਹਾ ਕਿ ਸਰਕਾਰ ਪੁਲਿਸ, ਪੈਰਾਮੈਡਿਕਸ, ਮੇਨਟੇਨੈਂਸ ਕਰਮਚਾਰੀਆਂ ਅਤੇ ਟੋ ਟਰੱਕ ਡਰਾਈਵਰਾਂ ਦੀ ਸੁਰੱਖਿਆ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਦਿਨ ਦੇ ਅੰਤ ਵਿੱਚ ਸੁਰੱਖਿਅਤ ਘਰ ਪਹੁੰਚ ਸਕਣ।
ਐਕਟ ਅਸਲ ਵਿੱਚ ਟੋ ਟਰੱਕ ਡਰਾਈਵਰਾਂ ਅਤੇ ਫਰਸਟ ਰਿਸਪੌਂਡਰਸ ਨੂੰ ਸੁਰੱਖਿਅਤ ਕਰਦਾ ਸੀ, ਪਰ ਹੁਣ ਸਨੋ ਪਲਾਓ ਓਪਰੇਟਰ ਅਤੇ ਰੋਡਸਾਈਡ ਮੈਂਟੇਨੈਂਸ ਵਰਕਰਾਂ ਨੂੰ ਸ਼ਾਮਲ ਕਰੇਗਾ।