Jan 20, 2025 1:44 PM - The Canadian Press
ਕੈਨੇਡਾ ਲਈ ਅੱਜ ਦਾ ਦਿਨ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ ਅਮਰੀਕਾ ਵਿਚ ਅੱਜ ਡੋਨਲਡ ਟਰੰਪ ਵ੍ਹਾਈਟ ਹਾਊਸ ਵਿਚ ਵਾਪਸੀ ਕਰ ਕਰ ਰਹੇ ਹਨ ਅਤੇ ਉਹਨਾਂ ਪਹਿਲਾਂ ਹੀ ਧਮਕੀ ਦਿੱਤੀ ਹੈ ਕਿ ਸਹੁੰ ਚੁੱਕਣ ਦੇ ਕੁਝ ਹੀ ਘੰਟਿਆਂ ਅੰਦਰ ਉਹ ਕੈਨੇਡਾ 'ਤੇ 25 ਫੀਸਦੀ ਟੈਰਿਫ ਠੋਕਣਗੇ।
ਰਿਪੋਰਟਸ ਮੁਤਾਬਕ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਟਰੰਪ 100 ਤੋਂ ਵੱਧ ਕਾਰਜਕਾਰੀ ਆਦੇਸ਼ਾਂ ਦਾ ਐਲਾਨ ਕਰ ਸਕਦੇ ਹਨ, ਜੋ ਦੁਨੀਆ ਭਰ ਵਿਚ ਅਸਰ ਦਿਖਾ ਸਕਦੇ ਹਨ। ਟਰੰਪ ਨੇ ਪਹਿਲੇ ਦਿਨ ਤੋਂ ਹੀ ਅਮਰੀਕਨ ਇਤਿਹਾਸ ਵਿਚ ਸਭ ਤੋਂ ਵੱਡਾ ਦੇਸ਼ ਨਿਕਾਲੇ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਸਹੁੰ ਖਾਧੀ ਹੈ। ਟਰੰਪ ਨੇ ਇਹ ਵੀ ਕਿਹਾ ਹੈ ਕਿ ਉਹ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਸ ਨੀਤੀ ਨੂੰ ਖ਼ਤਮ ਕਰ ਦੇਣਗੇ ਜਿਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਚਰਚਾਂ ਅਤੇ ਸਕੂਲਾਂ 'ਤੇ ਛਾਪੇ ਮਾਰਨ ਤੋਂ ਰੋਕਿਆ ਹੈ।
ਉਥੇ ਹੀ, ਕੈਨੇਡਾ ਵਲੋਂ ਟਰੰਪ ਦੇ ਟੈਰਿਫ ਲਾਗੂ ਕਰਨ 'ਤੇ ਬਰੀਕੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਟਰੂਡੋ ਸਰਕਾਰ ਨੇ ਕਿਹਾ ਹੈ ਕਿ ਉਹ ਇਸ 'ਤੇ ਤੁਰੰਤ ਜਵਾਬੀ ਕਾਰਵਾਈ ਲਈ ਤਿਆਰ ਹੈ। ਦੋਹਾਂ ਪਾਸਿਓਂ ਟੈਰਿਫ ਵਾਰ ਨਾਲ ਵਪਾਰ ਅਤੇ ਰੁਜ਼ਗਾਰ 'ਤੇ ਵੱਡਾ ਅਸਰ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਬੀ. ਸੀ. ਅਤੇ ਓਨਟਾਰੀਓ ਇਸ ਸਬੰਧੀ ਪਹਿਲਾਂ ਹੀ ਆਪਣੇ ਅਨੁਮਾਨ ਜਾਰੀ ਕਰ ਚੁੱਕੇ ਹਨ।