13.4°C Vancouver
Ads

Dec 10, 2024 7:47 PM - Connect Newsroom

ਡੋਨਲਡ ਟਰੰਪ ਨੇ ਹਰਮੀਤ ਕੌਰ ਢਿੱਲੋਂ ਨੂੰ ਸਹਾਇਕ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦ

Share On
donald-trump-nominates-harmeet-kaur-dhillon-as-assistant-attorney-general
Trump made this announcement on his social media platform, Truth Social. Dhillon, 54, is a renowned lawyer known for her work in protecting civil rights. (Photo: Twiter/Harmeet K. Dhillon)

ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੰਡੀਗੜ੍ਹ ਦੀ ਜਨਮੀ ਪੰਜਾਬੀ ਮੂਲ ਦੀ ਹਰਮੀਤ ਕੌਰ ਢਿੱਲੋਂ ਨੂੰ ਜਸਟਿਸ ਡਿਪਾਰਟਮੈਂਟ ਵਿਚ ਨਾਗਰਿਕ ਅਧਿਕਾਰਾਂ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਇਸ ਦੀ ਘੋਸ਼ਣਾ ਕੀਤੀ। 54 ਸਾਲਾ ਢਿੱਲੋਂ ਇੱਕ ਮੰਨੀ-ਪ੍ਰਮੰਨੀ ਵਕੀਲ ਹੈ। ਉਹ ਨਾਗਰਿਕ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਦੀ ਰਹੀ ਹੈ। ਟਰੰਪ ਨੇ ਉਨ੍ਹਾਂ ਨੂੰ ਨਾਮਜ਼ਦ ਕਰਦੇ ਸਮੇਂ ਉਨ੍ਹਾਂ ਦੀ ਜਮ ਕੇ ਤਾਰੀਫ਼ ਕੀਤੀ।

ਉਨ੍ਹਾਂ ਕਿਹਾ ਕਿ ਮੈਨੂੰ ਅਮਰੀਕਨ ਜਸਟਿਸ ਡਿਪਾਰਟਮੈਂਟ ਵਿਚ ਸਿਵਲ ਰਾਈਟਸ ਲਈ ਹਰਮੀਤ ਕੌਰ ਢਿੱਲੋਂ ਨੂੰ ਸਹਾਇਕ ਅਟਾਰਨੀ ਜਨਰਲ ਦੇ ਰੂਪ ਵਿਚ ਨਾਮਜ਼ਦ ਕਰਕੇ ਖੁਸ਼ੀ ਹੋ ਰਹੀ ਹੈ, ਜਿਸ ਨੇ ਆਪਣੇ ਪੂਰੇ ਕਰੀਅਰ ਦੌਰਾਨ ਨਾਗਰਿਕ ਸੁਤੰਤਰਤਾ ਦੀ ਰੱਖਿਆ ਲਈ ਲਗਾਤਾਰ ਆਵਾਜ਼ ਉਠਾਈ ਹੈ।

ਗੌਰਤਲਬ ਹੈ ਕਿ ਹਰਮੀਤ ਕੌਰ ਢਿੱਲੋਂ ਦਾ ਜਨਮ ਚੰਡੀਗੜ੍ਹ ਵਿਚ ਹੋਇਆ ਸੀ। ਉਹ ਬਚਪਨ ਵਿਚ ਹੀ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਚਲੀ ਗਈ ਸੀ।

Latest news

No records found.
ADS
Ads

Related News

No records found.
ADS
Ads