14.01°C Vancouver
Ads

Apr 16, 2025 7:21 PM - Connect Newsroom

ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਦੇਰੀ ਬੁੱਧਵਾਰ ਨੂੰ ਤੀਜੇ ਦਿਨ ਵੀ ਜਾਰੀ

Share On
delays-at-vancouver-international-airport-continue-for-third-day-on-wednesday
In the meantime, passengers are advised to prepare for potential changes to their travel plans, including delays and cancellations.

ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਦੇਰੀ ਬੁੱਧਵਾਰ ਨੂੰ ਵੀ ਜਾਰੀ ਹੈ। ਫਲਾਈਟ ਕੰਟਰੋਲਰ ਸਮੇਤ ਨੈਵ ਕੈਨੇਡਾ ਦੇ ਸਰੋਤ ਵਿਚ ਘਾਟ ਦੇ ਚੱਲਦੇ ਹਵਾਈ ਅੱਡੇ 'ਤੇ ਆਉਣ-ਜਾਣ ਵਾਲੀਆਂ ਦੋਵੇਂ ਉਡਾਣਾਂ ਪ੍ਰਭਾਵਿਤ ਹਨ। ਇਹ ਸਿਲਸਿਲਾ ਸੋਮਵਾਰ ਦੁਪਹਿਰ 3 ਵਜੇ ਤੋਂ ਚੱਲ ਰਿਹਾ ਹੈ।

ਵੈਨਕੂਵਰ ਏਅਰਪੋਰਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਏਅਰ ਨੈਵੀਗੇਸ਼ਨ ਸਰਵਿਸ ਪ੍ਰੋਵਾਈਡਰ ਐਨਏਵੀ ਕੈਨੇਡਾ ਵਿਚ ਸਟਾਫ ਸਰੋਤ ਦੀ ਕਮੀ ਕਾਰਨ ਵਾਈ.ਵੀ.ਆਰ ਸਮੇਤ ਪੂਰੇ ਖੇਤਰ ਵਿਚ ਹਵਾਈ ਯਾਤਰਾ ਫਿਲਹਾਲ ਪ੍ਰਭਾਵਿਤ ਹੁੰਦੀ ਰਹੇਗੀ।

ਐਨਏਵੀ ਕੈਨੇਡਾ ਨੇ ਇਸ ਦੀ ਕੋਈ ਸਮਾਂ-ਸੀਮਾ ਨਹੀਂ ਦਿੱਤੀ ਕਿ ਇਸ ਸਮੱਸਿਆ ਨੂੰ ਕਦੋਂ ਤੱਕ ਦੂਰ ਕੀਤਾ ਜਾ ਸਕਦਾ ਹੈ। ਇਸ ਵਿਚਕਾਰ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਫਲਾਈਟਸ ਵਿਚ ਹੋਣ ਵਾਲੀ ਤਬਦੀਲੀ ਲਈ ਤਿਆਰ ਰਹਿਣ, ਜਿਸ ਵਿਚ ਦੇਰੀ ਦੇ ਨਾਲ-ਨਾਲ ਰੱਦ ਕਰਨਾ ਵੀ ਸ਼ਾਮਲ ਹੈ। ਏਅਰਪੋਰਟ ਨੇ ਯਾਤਰੀਆਂ ਨੂੰ ਤਾਜ਼ਾ ਉਡਾਣ ਸਥਿਤੀ ਸਿੱਧੇ ਆਪਣੀ ਏਅਰਲਾਈਨ ਨਾਲ ਚੈੱਕ ਕਰਨ ਲਈ ਕਿਹਾ ਹੈ।

Latest news

No records found.
ADS
Ads

Related News

No records found.
ADS
Ads