Feb 25, 2025 8:47 PM - Connect Newsroom
ਸਿੰਗਾਪੁਰ ਦੇ ਸਭ ਤੋਂ ਵੱਡੇ ਬੈਂਕ, ਡੀ.ਬੀ.ਐੱਸ. ਨੇ ਕਿਹਾ ਹੈ ਕਿ ਅਗਲੇ ਤਿੰਨ ਤੋਂ 4 ਸਾਲਾਂ ਵਿਚ 4,000 ਕਰਮਚਾਰੀਆਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ ਨੌਕਰੀ ਜਾ ਸਕਦੀ ਹੈ। ਡੀ.ਬੀ.ਐੱਸ. ਬੈਂਕ ਦੇ ਬੁਲਾਰੇ ਨੇ ਕਿਹਾ ਕਿ ਇਸ ਕਦਮ ਦਾ ਅਸਰ ਅਸਥਾਈ ਅਤੇ ਠੇਕੇ ’ਤੇ ਰੱਖੇ ਕਰਮਚਾਰੀਆਂ ’ਤੇ ਪਵੇਗਾ।
ਬੈਂਕ ਦੇ ਮੁੱਖ ਕਾਰਜਕਾਰੀ ਦਫ਼ਤਰ ਪਿਊਸ਼ ਗੁਪਤਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਏ.ਆਈ. ਨਾਲ ਸਬੰਧਤ ਲਗਭਗ ਇੱਕ ਹਜ਼ਾਰ ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ। ਹਾਲਾਂਕਿ, ਕੰਪਨੀ ਨੇ ਇਹ ਨਹੀਂ ਦੱਸਿਆ ਕਿ ਸਿੰਗਾਪੁਰ ਵਿੱਚ ਕਿੰਨੇ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ।
ਡੀ.ਬੀ.ਐੱਸ. ਦੇ ਅਸਥਾਈ ਅਤੇ ਠੇਕੇ ’ਤੇ ਰੱਖੇ ਕਰਮਚਾਰੀਆਂ ਦੀ ਗਿਣਤੀ ਅੱਠ ਹਜ਼ਾਰ ਤੋਂ ਨੌਂ ਹਜ਼ਾਰ ਦੇ ਵਿਚਕਾਰ ਹੈ। ਬੈਂਕ ਨਾਲ ਕੁੱਲ 41 ਹਜ਼ਾਰ ਲੋਕ ਕੰਮ ਕਰਦੇ ਹਨ। ਪਿਛਲੇ ਸਾਲ ਬੈਂਕ ਦੇ ਸੀਈਓ ਪਿਊਸ਼ ਗੁਪਤਾ ਨੇ ਦੱਸਿਆ ਸੀ ਕਿ ਡੀ.ਬੀ.ਐੱਸ. ਬੈਂਕ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਏ.ਆਈ.’ਤੇ ਕੰਮ ਕਰ ਰਿਹਾ ਹੈ।