11.26°C Vancouver
Ads

Nov 5, 2024 5:21 PM - Connect Newsroom

ਪਾਕਿਸਤਾਨ ਵਿਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਹਰਿਆਣਾ ਅਤੇ ਪੰਜਾਬ ਲਈ ਬਣ ਸਕਦੈ ਖ਼ਤਰਾ

Share On
continuously-increasing-pollution-in-pakistan-may-threaten-haryana-punjab
If the wind direction changes, the air quality in Punjab and Haryana, India, may deteriorate, making it hazardous to breathe.

ਪਾਕਿਸਤਾਨ ਵਿਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਹਰਿਆਣਾ ਅਤੇ ਪੰਜਾਬ ਦੀ ਹਵਾ ਨੂੰ ਖਰਾਬ ਕਰ ਸਕਦਾ ਹੈ। 2 ਦਿਨ ਪਹਿਲਾਂ ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ 1700 ਦੇ ਕਰੀਬ ਸੀ। ਮੰਗਲਵਾਰ ਦੀ ਸਵੇਰ ਨੂੰ ਵੀ ਇਹ 666 ਦਰਜ ਕੀਤਾ ਗਿਆ। ਜੇ ਹਵਾ ਦੀ ਦਿਸ਼ਾ ਬਦਲਦੀ ਹੈ ਤਾਂ ਭਾਰਤ ਦੇ ਪੰਜਾਬ-ਹਰਿਆਣਾ ਵਿਚ ਹਵਾ ਦੀ ਗੁਣਵੱਤਾ ਸਾਹ ਲੈਣ ਲਈ ਖਰਾਬ ਹੋ ਸਕਦੀ ਹੈ।

ਦੀਵਾਲੀ ਤੋਂ ਬਾਅਦ ਦੋਵਾਂ ਸੂਬਿਆਂ ਦੇ ਜ਼ਿਆਦਾਤਰ ਸ਼ਹਿਰਾਂ ਦੀ ਹਵਾ ਪਹਿਲਾਂ ਹੀ ਜ਼ਹਿਰੀਲੀ ਹੋ ਗਈ ਹੈ। ਹਰਿਆਣਾ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਇਸ ਸਮੇਂ ਫਤਿਹਾਬਾਦ ਅਤੇ ਹਿਸਾਰ ਹਨ। ਹਾਲਾਂਕਿ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਪ੍ਰਦੂਸ਼ਣ ਵਿਚ ਸੁਧਾਰ ਦੇਖਿਆ ਗਿਆ ਹੈ ਪਰ ਰਾਤ ਸਮੇਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਤੇ ਦਿਨ ਵੇਲੇ ਟ੍ਰੈਫਿਕ ਜਾਮ ਤੇ ਸੜਕਾਂ ਤੋਂ ਉੱਡਦੀ ਧੂੜ ਪ੍ਰਦੂਸ਼ਣ ਦੇ ਪੱਧਰ ਨੂੰ ਵਧਾ ਰਹੀ ਹੈ।

ਪਿਛਲੇ 24 ਘੰਟਿਆਂ ਵਿਚ ਹਰਿਆਣਾ ਵਿਚ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਜਦੋਂ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ ਸੋਮਵਾਰ ਖੇਤਾਂ ਵਿਚ ਅੱਗ ਲੱਗਣ ਦੀਆਂ 13 ਘਟਨਾਵਾਂ ਦਰਜ ਹੋਈਆਂ।

Latest news

No records found.
ADS
Ads

Related News

No records found.
ADS
Ads