Aug 23, 2023 6:28 PM - The Canadian Press
ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੂੰ ਤੇਜ਼ ਰਫ਼ਤਾਰ ਗੱਡੀ ਚਲਾਉਣ ਕਾਰਨ $273 ਦਾ ਜੁਰਮਾਨਾ ਹੋਇਆ ਹੈ।
ਫ਼੍ਰੀਲੈਂਡ ਐਲਬਰਟਾ ਦੇ ਗ੍ਰੈਂਡ ਪ੍ਰੇਰੀ ਅਤੇ ਪੀਸ ਰਿਵਰ ਵਿੱਚ ਤੇਜ਼ ਰਫ਼ਤਾਰ ਨਾਲ ਜਾ ਰਹੇ ਸਨ, ਇਸੇ ਦੌਰਾਨ ਉਨ੍ਹਾਂ ਨੂੰ ਰੋਕਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ $273 ਦੀ ਟਿਕਟ ਜਾਰੀ ਕੀਤੀ ਗਈ।
ਹਾਲਾਂਕਿ ਫ਼੍ਰੀਲੈਂਡ ਦੀ ਸਪੋਕਸਪਰਸਨ ਕੈਥਰੀਨ ਕਪਲਿਨਸਕੈਸ ਨੇ ਕਿਹਾ ਕਿ ਫ਼੍ਰੀਲੈਂਡ ਨੇ ਜੁਰਮਾਨੇ ਦੀ ਪੂਰੀ ਰਕਮ ਅਦਾ ਕਰ ਦਿੱਤੀ ਹੈ।
ਫ਼੍ਰੀਲੈਂਡ 110 ਕਿਲੋਮੀਟਰ ਪ੍ਰਤੀ ਘੰਟਾ ਦੇ ਜ਼ੋਨ ਵਿੱਚ 132 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਡਰਾਈਵ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਕ੍ਰਿਸਟੀਆ ਫ਼੍ਰੀਲੈਂਡ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਉਹਨਾਂ ਕੋਲ ਕਾਰ ਤੱਕ ਨਹੀਂ ਹੈ ਅਤੇ ਉਹ ਟ੍ਰੇਨ 'ਚ ਸਫ਼ਰ ਕਰਦੇ ਨੇ ਤੇ ਉਹਨਾਂ ਦੇ ਬੱਚੇ ਪੈਦਲ ਚਲਦੇ ਹਨ, ਸਾਈਕਲ ਚਲਾਉਂਦੇ ਹਨ ਅਤੇ ਸਬਵੇਅ ਦਾ ਇਸਤੇਮਾਲ ਕਰਦੇ ਹਨ।