Jan 10, 2025 7:53 PM - Connect Newsroom
ਬੀ.ਸੀ. ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਟਰੂਡੋ ਦੀ ਜਗ੍ਹਾ ਲੈਣ ਲਈ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਲੜ ਸਕਦੇ ਹਨ। ਕਲਾਰਕ ਨੇ 2017 ਵਿੱਚ ਸੂਬਾਈ ਰਾਜਨੀਤੀ ਛੱਡ ਦਿੱਤੀ ਸੀ ਅਤੇ ਲਾਅ ਫਰਮ ਬੇਨੇਟ ਜੋਨਸ ਵਿੱਚ ਇੱਕ ਸੀਨੀਅਰ ਸਲਾਹਕਾਰ ਵਜੋਂ ਸ਼ਾਮਲ ਹੋ ਗਏ ਸੀ। ਰਿਪੋਰਟਸ ਦੀ ਮੰਨੀਏ ਤਾਂ ਕਲਾਰਕ ਨੂੰ ਫੰਡ ਜੁਟਾਉਣ ਵਿਚ ਸਹਾਇਤਾ ਲਈ ਲੋਕਾਂ ਤੋਂ ਪ੍ਰਸਤਾਵ ਵੀ ਮਿਲ ਰਹੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਉਹ ਮਹੀਨਿਆਂ ਤੋਂ ਹੀ ਲੀਡਰਸ਼ਿਪ ਲਈ ਤਿਆਰੀ ਕਰ ਰਹੇ ਸਨ। ਉਨ੍ਹਾਂ ਨਾਲ ਲੰਮੇ ਸਮੇਂ ਤੱਕ ਵਿੱਤ ਮੰਤਰੀ ਵਜੋਂ ਕੰਮ ਕਰਨ ਵਾਲੇ ਮਾਈਕ ਡੀ ਜੋਂਗ ਦਾ ਕਹਿਣਾ ਹੈ ਕਿ ਕਲਾਰਕ ਦੀ ਸਿਆਸੀ ਕਾਬਲੀਅਤ ਨੂੰ ਅੰਡਰਐਸਟੀਮੇਟ ਨਹੀਂ ਕੀਤਾ ਜਾ ਸਕਦਾ।
ਬੀਸੀ ਕੰਜ਼ਰਵੇਟਿਵ ਦੇ ਲੀਡਰ ਜੌਨ ਰਸਟੈਡ ਨੇ ਵੀ ਜੋਂਗ ਦੀ ਗੱਲ ਦਾ ਸਮਰਥਨ ਕੀਤਾ। ਰਸਟੈਡ-ਕਲਾਰਕ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਪ੍ਰੀਮੀਅਰ ਦੇ ਤੌਰ ’ਤੇ ਕਲਾਰਕ ਦਾ ਬਹੁਤ ਸਨਮਾਨ ਕਰਦੇ ਹਨ, ਅਤੇ ਉਨ੍ਹਾਂ ਦੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਲੜਨ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਗੇ ਪਰ ਅਗਲੀਆਂ ਫੈਡਰਲ ਚੋਣਾਂ ਵਿਚ ਉਹ ਪੌਲੀਐਵ ਦਾ ਸਮਰਥਨ ਕਰਨਗੇ।