Apr 8, 2025 5:27 PM - Connect Newsroom
ਚੀਨ ਨੇ ਟਰੰਪ ਵਲੋਂ ਬੀਜਿੰਗ 'ਤੇ 50 ਫੀਸਦੀ ਵਾਧੂ ਟੈਰਿਫ ਲਗਾਉਣ ਦੀ ਧਮਕੀ ਦੇਣ ਤੋਂ ਬਾਅਦ ਮੰਗਲਵਾਰ ਨੂੰ ਤਿੱਖਾ ਪ੍ਰਤੀਕਰਮ ਦਿੱਤਾ। ਚੀਨੀ ਵਣਜ ਮੰਤਰਾਲੇ ਨੇ ਅਮਰੀਕਾ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਬੀਜਿੰਗ ਅੰਤ ਤੱਕ ਲੜਨ ਦਾ ਇਰਾਦਾ ਰੱਖਦਾ ਹੈ ਅਤੇ ਆਪਣੇ ਹਿੱਤਾਂ ਦੀ ਰਾਖੀ ਲਈ ਬਰਾਬਰ ਦਾ ਜਵਾਬੀ ਕਦਮ ਚੁੱਕੇਗਾ।
ਮੰਤਰਾਲੇ ਨੇ ਕਿਹਾ ਕਿ ਚੀਨ 'ਤੇ ਟੈਰਿਫ ਵਧਾਉਣ ਦੀ ਅਮਰੀਕਾ ਦੀ ਧਮਕੀ ਇੱਕ ਗਲਤੀ ਤੋਂ ਉੱਪਰ ਇੱਕ ਹੋਰ ਗਲਤੀ ਹੈ ਅਤੇ ਅਮਰੀਕਾ ਸਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਨਾ ਕਰੇ, ਚੀਨ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ ਅਤੇ ਜੇ ਅਮਰੀਕਾ ਆਪਣੇ ਇਨ੍ਹਾਂ ਤਰੀਕੇ ਨਾਲ ਅੜਿਆ ਰਹਿੰਦਾ ਹੈ ਤਾਂ ਚੀਨ ਅੰਤ ਤੱਕ ਲੜੇਗਾ।
ਗੌਰਤਲਬ ਹੈ ਕਿ ਟਰੰਪ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪੋਸਟ ਵਿਚ ਧਮਕੀ ਦਿੱਤੀ ਸੀ ਕਿ ਜੇ ਚੀਨ ਨੇ ਅਮਰੀਕਾ 'ਤੇ ਲਗਾਇਆ ਗਿਆ 34 ਫੀਸਦੀ ਟੈਰਿਫ ਵਾਪਸ ਨਹੀਂ ਲਿਆ ਤਾਂ ਬੁੱਧਵਾਰ ਤੋਂ ਉਸ 'ਤੇ 50 ਫੀਸਦੀ ਹੋਰ ਟੈਰਿਫ ਲਗਾਇਆ ਜਾਵੇਗਾ।