Mar 7, 2025 7:31 PM - Connect Newsroom
ਕੈਨੇਡਾ ਸਰਕਾਰ ਨੇ ਟਰੰਪ ਦੇ ਟੈਰਿਫ ਨਾਲ ਪ੍ਰਭਾਵਿਤ ਕਾਰੋਬਾਰਾਂ ਲਈ $6-ਬਿਲੀਅਨ ਤੋਂ ਵੱਧ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਹੈ ਅਤੇ ਵਰਕਰਾਂ ਦੀ ਮਦਦ ਲਈ ਰੁਜ਼ਗਾਰ ਬੀਮੇ ਦੇ ਨਿਯਮ ਵਿਚ ਢਿੱਲ ਦੇ ਦਿੱਤੀ ਹੈ। ਟਰੂਡੋ ਸਰਕਾਰ ਦੇ ਲੇਬਰ,ਅੰਤਰਰਾਸ਼ਟਰੀ ਵਪਾਰ ਅਤੇ ਛੋਟੇ ਕਾਰੋਬਾਰ ਮਿਨਿਸਟਰਸ ਵਲੋਂ ਅੱਜ ਔਟਵਾ ਵਿਚ ਇਸ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ।
ਕਾਰੋਬਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਰੂਪ ਵਿਚ ਸਰਕਾਰ ਨਿਰਯਾਤਕ ਨੂੰ ਅਮਰੀਕਾ ਤੋਂ ਇਲਾਵਾ ਨਵੇਂ ਬਾਜ਼ਾਰ ਤਲਾਸ਼ਣ ਲਈ ਦੋ ਸਾਲਾਂ ਵਿਚ $5 ਬਿਲੀਅਨ ਦੀ ਮਦਦ ਪ੍ਰਦਾਨ ਕਰੇਗੀ ਅਤੇ ਟੈਰਿਫ ਨਾਲ ਸਿੱਧੇ ਤੌਰ 'ਤੇ ਪ੍ਰਭਾਵਿਤ ਕਾਰੋਬਾਰਾਂ ਲਈ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ਼ ਕੈਨੇਡਾ ਰਾਹੀਂ $500-ਮਿਲੀਅਨ ਦਾ ਲੋਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਦੇ ਨਾਲ ਲੇਬਰ ਮੰਤਰੀ ਨੇ ਕੈਨੇਡੀਅਨ ਵਰਕਰ ਦੀ ਨੌਕਰੀ ਬਣਾਈ ਰੱਖਣ ਲਈ ਅੱਜ ਤੋਂ ਵਰਕ-ਸ਼ੇਅਰਿੰਗ ਪ੍ਰੋਗਰਾਮ ਲਾਗੂ ਕੀਤਾ ਹੈ।
ਇਸ ਤੋਂ ਇਲਾਵਾ ਖੇਤੀਬਾੜੀ ਅਤੇ ਭੋਜਨ ਉਦਯੋਗ ਲਈ ਫਾਰਮ ਕ੍ਰੈਡਿਟ ਕੈਨੇਡਾ ਜ਼ਰੀਏ $1 ਬਿਲੀਅਨ ਦੀ ਨਵੀਂ ਵਿੱਤੀਮਦਦ ਦੇਣ ਦੀ ਘੋਸ਼ਣਾ ਕੀਤੀ ਗਈ ਹੈ।