Mar 11, 2025 6:05 PM - Connect Newsroom
ਕੈਨੇਡਾ ਦੀ ਸਟੀਲ ਇੰਡਸਟਰੀ ਲਈ ਵੱਡਾ ਝਟਕਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਓਨਟਾਰੀਓ ਵਲੋਂ ਅਮਰੀਕਾ ਦੇ ਰਾਜਾਂ ਨੂੰ ਸਪਲਾਈ ਕੀਤੀ ਜਾਂਦੀ ਬਿਜਲੀ 'ਤੇ ਸਰਚਾਰਜ ਲਗਾਉਣ ਦੇ ਜਵਾਬ ਵਿਚ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ 'ਤੇ ਟੈਰਿਫ ਦੁੱਗਣਾ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਬੁੱਧਵਾਰ ਨੂੰ ਇਨ੍ਹਾਂ 'ਤੇ 50 ਫੀਸਦੀ ਟੈਰਿਫ ਲਾਗੂ ਕੀਤਾ ਜਾਵੇਗਾ।
ਸੋਸ਼ਲ ਮੀਡੀਆ ਵਿਚ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦੇ ਡੇਅਰੀ ਪ੍ਰੋਡਕਟਸ 'ਤੇ ਤੁੰਰਤ ਟੈਰਿਫ ਹਟਾਉਣ ਲਈ ਵੀ ਕਿਹਾ ਅਤੇ A ਅਪ੍ਰੈਲ ਵਿਚ ਟੈਰਿਫ ਨਾਲ ਕੈਨੇਡਾ ਦੀ ਆਟੋਮੋਬਾਈਲ ਨਿਰਮਾਣ ਇੰਡਸਟਰੀ ਪੱਕੇ ਤੌਰ 'ਤੇ ਬੰਦ ਕਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਧਮਕੀ ਵੀ ਦੁਹਰਾਈ ਹੈ।
ਗੌਰਤਲਬ ਹੈ ਕਿ ਓਨਟਾਰੀਓ ਵਲੋਂ ਬੀਤੇ ਕੱਲ੍ਹ ਨਿਊਯਾਰਕ, ਮਿਸ਼ੀਗਨ ਅਤੇ ਮਿਨੀਸੋਟਾ ਨੂੰ ਦਿੱਤੀ ਜਾਂਦੀ ਬਿਜਲੀ ਦੇ ਨਿਰਯਾਤ 'ਤੇ 25 ਫੀਸਦੀ ਸਰਚਾਰਜ ਲਗਾਇਆ ਗਿਆ ਹੈ। ਇਸ ਨਾਲ ਕੁਝ ਅਮਰੀਕਾ ਦੇ ਬਿੱਲ ਵਿਚ ਪ੍ਰਤੀ ਮਹੀਨਾ ਲਗਭਗ 100 ਕੈਨੇਡੀਅਨ ਡਾਲਰ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ।