14.57°C Vancouver
Ads

Apr 16, 2025 6:51 PM - Connect Newsroom

ਕੈਨੇਡਾ ਤੋਂ ਅਮਰੀਕਾ ਨੂੰ ਜਾਣ ਵਾਲੇ ਕਰੀਬ $7-ਬਿਲੀਅਨ ਦੇ ਫਾਰਮਾਸਿਊਟੀਕਲ ਨਿਰਯਾਤ ਨੂੰ ਲੱਗ ਸਕਦੈ ਟੈਰਿਫ

Share On
canadas-7-billion-pharmaceutical-exports-to-u-s-at-risk-amid-tariff-threat
The move places Canadian pharmaceutical products at risk of being included in a sweeping round of trade measures.

ਕੈਨੇਡਾ ਤੋਂ ਅਮਰੀਕਾ ਨੂੰ ਜਾਣ ਵਾਲੇ ਕਰੀਬ $7-ਬਿਲੀਅਨ ਦੇ ਫਾਰਮਾਸਿਊਟੀਕਲ ਨਿਰਯਾਤ ਨੂੰ ਟੈਰਿਫ ਦੇ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵ੍ਹਾਈਟ ਹਾਊਸ ਨੇ ਪੂਰੀ ਫਾਰਮਾਸਿਊਟੀਕਲ ਸਪਲਾਈ ਚੇਨ ਦੀ ਜਾਂਚ ਸ਼ੁਰੂ ਕੀਤੀ ਹੈ, ਜਿਸ ਵਿਚ ਕੈਨੇਡੀਅਨ ਫਾਰਮਾਸਿਊਟੀਕਲ ਨਿਰਯਾਤ ਨੂੰ ਵੀ ਸੰਭਾਵਿਤ ਟੈਰਿਫ ਲਈ ਸ਼ਾਮਲ ਕੀਤੇ ਜਾਣ ਦਾ ਖ਼ਤਰਾ ਹੈ।

ਫਾਰਮਾਸਿਊਟੀਕਲ - ਆਟੋਮੋਬਾਈਲ ਅਤੇ ਇਲੈਕਟ੍ਰੋਨਿਕ ਦੇ ਨਾਲ ਅਮਰੀਕਾ ਦੇ ਸਭ ਤੋਂ ਵੱਡੇ ਆਯਾਤ ਵਿਚੋਂ ਇੱਕ ਹੈ ਜਿਸ ਉੱਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਟਰੰਪ ਨੇ ਹਾਲ ਹੀ ਵਿਚ ਕਿਹਾ ਸੀ ਕਿ ਫਾਰਮਾ 'ਤੇ ਟੈਰਿਫ ਅਜਿਹੇ ਪੱਧਰ 'ਤੇ ਆਉਣ ਜਾ ਰਹੇ ਹਨ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।

ਅਮਰੀਕਾ ਨੇ ਸੈਮੀਕੰਡਕਟਰ ਦੇ ਵਿਦੇਸ਼ੀ ਆਯਾਤ 'ਤੇ ਦੇਸ਼ ਦੀ ਨਿਰਭਰਤਾ ਦੀ ਇੱਕ ਵੱਖਰੀ ਜਾਂਚ ਵੀ ਸ਼ੁਰੂ ਕੀਤੀ ਹੈ। ਕੈਨੇਡੀਅਨ ਖੋਜਕਰਤਾਵਾਂ ਨੇ ਹਾਲ ਹੀ ਵਿਚ ਇੱਕ ਸਟੱਡੀ ਕੀਤੀ ਹੈ, ਜਿਸ ਦਾ ਕਹਿਣਾ ਹੈ ਕਿ ਟੈਰਿਫ ਨਾਲ ਸਪਲਾਈ ਚੇਨ ਪ੍ਰਭਾਵਿਤ ਹੋ ਸਕਦੀ ਹੈ ਜੋ ਦਵਾਈਆਂ ਦੀ ਕਮੀ ਦਾ ਕਾਰਨ ਬਣ ਸਕਦੇ ਹਨ।

Latest news

No records found.
ADS
Ads

Related News

No records found.
ADS
Ads