10.29°C Vancouver
Ads

Mar 6, 2025 5:02 PM - Connect Newsroom

ਕੈਨੇਡਾ ਨੇ ਅਮਰੀਕੀ ਸਮਾਨਾਂ 'ਤੇ ਲਗਾਇਆ ਜਵਾਬੀ ਟੈਰਿਫ

Share On
canada-imposes-retaliatory-tariffs-on-us-goods
The US goods subject to Canada’s retaliatory surtax include items such as groceries, cosmetics, clothing, and alcohol.

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡੀਅਨ ਆਯਾਤ 'ਤੇ ਲਗਾਏ ਗਏ ਟੈਰਿਫ ਦੇ ਜਵਾਬ ਵਿਚ ਅਮਰੀਕਾ ਤੋਂ ਆਉਣ ਵਾਲੇ ਸਾਮਾਨ 'ਤੇ 25 ਫੀਸਦੀ ਟੈਰਿਫ ਜਾਂ ਸਰਟੈਕਸ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਮਤਲਬ ਹੈ ਕਿ ਸਰਹੱਦ ਪਾਰ ਸ਼ਾਪਿੰਗ ਕਰਨ ਤੋਂ ਬਾਅਦ ਹੁਣ ਕੈਨੇਡਾ ਵਾਪਸ ਆਉਣ 'ਤੇ ਤੁਹਾਨੂੰ ਇਹ ਸਮਾਨ ਮਹਿੰਗਾ ਪੈ ਸਕਦਾ ਹੈ।

ਕੈਨੇਡਾ ਦੇ ਜਵਾਬੀ ਸਰਟੈਕਸ ਦੇ ਦਾਇਰੇ ਵਿਚ ਆਉਣ ਵਾਲੇ ਅਮਰੀਕੀ ਸਮਾਨ ਵਿਚ ਕਰਿਆਨੇ ਦੇ ਸਮਾਨ ਤੋਂ ਲੈ ਕੇ ਸ਼ਿੰਗਾਰ ਸਮੱਗਰੀ, ਕੱਪੜੇ ਅਤੇ ਸ਼ਰਾਬ ਤੱਕ ਸ਼ਾਮਲ ਹਨ। ਯਾਤਰੀਆਂ ਲਈ ਨਿੱਜੀ ਛੋਟ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਕਿੰਨਾ ਸਮਾਂ ਕੈਨੇਡਾ ਤੋਂ ਬਾਹਰ ਅਮਰੀਕਾ ਵਿਚ ਸਨ, 24 ਘੰਟੇ ਤੋਂ ਵੱਧ ਅਮਰੀਕਾ ਵਿਚ ਰੁਕਣ ਮਗਰੋਂ ਕੈਨੇਡਾ ਆਉਣ 'ਤੇ $200 ਤੱਕ ਦਾ ਸਮਾਨ ਹੀ ਡਿਊਟੀ ਫ੍ਰੀ ਲਿਆਉਣ ਦੀ ਇਜਾਜ਼ਤ ਹੈ ਪਰ ਇਸ ਵਿੱਚ ਸ਼ਰਾਬ ਜਾਂ ਤੰਬਾਕੂ ਲਈ ਛੋਟ ਸ਼ਾਮਲ ਨਹੀਂ ਹੈ।

ਸੀ.ਬੀ.ਐਸ.ਏ. ਮੁਤਾਬਕ, ਸਰਟੈਕਸ ਤੋਂ ਛੋਟ ਦੇ ਬਾਵਜੂਦ ਯਾਤਰੀਆਂ ਨੂੰ ਕੈਨੇਡਾ ਵਿਚ ਲਿਆ ਰਹੇ ਸਾਰੇ ਅਮਰੀਕੀ ਸਮਾਨ ਬਾਰੇ ਜਾਣਕਾਰੀ ਦੇਣੀ ਹੋਵੇਗੀ। ਗੌਰਤਲਬ ਹੈ ਕਿ ਫਿਲਹਾਲ ਕੈਨੇਡਾ ਨੇ $30 ਬਿਲੀਅਨ ਦੇ ਅਮਰੀਕੀ ਆਯਾਤ 'ਤੇ ਜਵਾਬੀ ਟੈਰਿਫ ਲਾਗੂ ਕੀਤਾ ਹੈ, ਪੀ. ਐੱਮ. ਜਸਟਿਨ ਟਰੂਡੋ ਨੇ ਮੰਗਲਵਾਰ ਕਿਹਾ ਸੀ ਕਿ ਅਗਲੇ 21 ਦਿਨਾਂ ਵਿਚ $125 ਬਿਲੀਅਨ ਦੇ ਹੋਰ ਅਮਰੀਕੀ ਉਤਪਾਦ ਵੀ ਇਸ ਦੇ ਦਾਇਰੇ ਵਿਚ ਸ਼ਾਮਲ ਕੀਤੇ ਜਾਣਗੇ।

Latest news

No records found.
ADS
Ads

Related News

No records found.
ADS
Ads