10.34°C Vancouver
Ads

Apr 3, 2025 4:08 PM - Connect Newsroom

ਕੈਨੇਡਾ ਵਲੋਂ ਅਮਰੀਕੀ ਕਾਰਾਂ 'ਤੇ ਲਗਾਇਆ ਗਿਆ ਬਰਾਬਰ ਦਾ ਟੈਰਿਫ

Share On
canada-imposes-equivalent-tariffs-on-us-cars
Prime Minister clarified that Canada will not impose tariffs on auto parts, as they are a crucial component of the country’s production system. (Photo: The Canadian Press)

ਕੈਨੇਡਾ ਵਲੋਂ ਅਮਰੀਕੀ ਕਾਰਾਂ 'ਤੇ ਬਰਾਬਰ ਦਾ ਟੈਰਿਫ ਲਗਾ ਦਿੱਤਾ ਗਿਆ ਹੈ। ਇਸ ਦੀ ਘੋਸ਼ਣਾ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤੀ। ਉਨ੍ਹਾਂ ਕਿਹਾ ਕਿ ਟਰੰਪ ਦੇ ਟੈਰਿਫ ਖਿਲਾਫ ਜਵਾਬੀ ਕਾਰਵਾਈ ਕਰਦੇ ਹੋਏ ਕੈਨੇਡਾ ਅਮਰੀਕਾ ਤੋਂ ਜ਼ਰੂਰੀ ਸਾਰੇ ਵਾਹਨਾਂ 'ਤੇ 25 ਫੀਸਦੀ ਟੈਰਿਫ ਲਗਾ ਰਿਹਾ ਹੈ, ਜੋ ਸਾਡੇ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ ਤਹਿਤ ਨਹੀਂ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਆਟੋ ਪਾਰਟਸ 'ਤੇ ਟੈਰਿਫ ਨਹੀਂ ਲਗਾਏਗਾ ਕਿਉਂਕਿ ਇਹ ਸਾਡੇ ਉਤਪਾਦਨ ਸਿਸਟਮ ਦਾ ਜ਼ਰੂਰੀ ਹਿੱਸਾ ਹਨ।

ਗੌਰਤਲਬ ਹੈ ਕਿ ਟਰੰਪ ਵਲੋਂ ਬਾਹਰੀ ਕਾਰਾਂ 'ਤੇ ਲਗਾਏ ਗਏ 25 ਫੀਸਦੀ ਟੈਰਿਫ ਦੇ ਪ੍ਰਭਾਵੀ ਹੋਣ ਦਾ ਕੁਝ ਹੀ ਘੰਟਿਆਂ ਵਿਚ ਅਸਰ ਦੁਨੀਆ ਭਰ ਵਿਚ ਦਿਸਣ ਲੱਗਾ ਹੈ। ਜੀਪ ਨਿਰਮਾਤਾ ਸਟੈਲੈਂਟਿਸ ਨੇ ਕੈਨੇਡਾ ਅਤੇ ਮੈਕਸੀਕੋ ਵਿਚ ਕੁਝ ਉਤਪਾਦਨ ਰੋਕਣ ਦਾ ਫੈਸਲਾ ਕੀਤਾ ਹੈ।

ਉਥੇ ਹੀ, ਫੋਰਡ ਮੋਟਰ ਨੇ ਬਾਜ਼ਾਰ ਵਿਚ ਬਣੇ ਰਹਿਣ ਲਈ ਭਾਰੀ ਛੋਟ ਦੇਣਾ ਸ਼ੁਰੂ ਕਰ ਦਿੱਤਾ ਹੈ। ਟੋਇਟਾ ਮੋਟਰ ਮੈਕਸੀਕੋ ਦੀ ਆਪਣੀ ਇੱਕ ਫੈਕਟਰੀ ਵਿਚ ਓਵਰਟਾਈਮ ਵਿਚ ਕਟੌਤੀ ਕਰ ਰਹੀ ਹੈ।

Latest news

No records found.
ADS
Ads

Related News

No records found.
ADS
Ads