10.29°C Vancouver
Ads

Mar 14, 2025 3:46 PM - Connect Newsroom

ਕੈਨੇਡਾ ਨੇ ਯੂਕਰੇਨ ਲਈ ਅਮਰੀਕਾ ਦੇ ਸੀਜ਼ਫਾਇਰ ਪ੍ਰਸਤਾਵ ਦਾ ਕੀਤਾ ਸਮਰਥਨ

Share On
canada-endorses-u-s-ceasefire-proposal-for-ukraine
Joly emphasized that the international community is now closely monitoring Moscow’s response, noting that the ball is now in Russia’s court.(Photo: The Canadian Press)

ਕੈਨੇਡਾ ਨੇ ਯੂਕਰੇਨ ਲਈ ਅਮਰੀਕਾ ਦੇ ਸੀਜ਼ਫਾਇਰ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੋਲੀ ਨੇ ਅੱਜ ਕਿਊਬੈਕ ਵਿਚ ਜੀ 7 ਬੈਠਕ ਦੀ ਸਮਾਪਤੀ ਮੌਕੇ ਕਿਹਾ ਕਿ ਜੀ7 ਯੂਕਰੇਨ ਲਈ ਅਮਰੀਕਾ ਦੇ ਸੀਜ਼ਫਾਇਰ ਪ੍ਰਸਤਾਵ ਦਾ ਸਮਰਥਨ ਕਰਨ ਵਿਚ ਇਕਜੁੱਟ ਹੈ। ਜੋਲੀ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਹੁਣ ਮਾਸਕੋ ਦੀ ਪ੍ਰਤੀਕਿਰਿਆ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਸੀਜ਼ਫਾਇਰ ਲਈ ਗੇਂਦ ਹੁਣ ਰੂਸ ਦੇ ਪਾਲੇ ਵਿਚ ਹੈ।

ਇਸ ਦੇ ਨਾਲ ਹੀ ਮੇਲਾਨੀ ਜੋਲੀ ਨੇ ਦੱਸਿਆ ਕਿ ਜੀ7 ਮੀਟਿੰਗ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਕੈਨੇਡਾ ਦੀ ਪ੍ਰਭੂਸੱਤਾ ਬਾਰੇ ਟਰੰਪ ਦੀਆਂ ਟਿੱਪਣੀਆਂ 'ਤੇ ਗੱਲਬਾਤ ਨਹੀਂ ਹੋਈ। ਜੋਲੀ ਨੇ ਕਿਹਾ ਕਿ ਇਸ ਦੀ ਬਜਾਏ ਉਨ੍ਹਾਂ ਰੂਬੀਓ ਨਾਲ ਅਮਰੀਕਾ ਦੇ ਟੈਰਿਫ ਬਾਰੇ ਵਿਸਥਾਰ ਵਿਚ ਚਰਚਾ ਕੀਤੀ, ਜਿਸ ਨਾਲ ਕੈਨੇਡਾ ਅਤੇ ਅਮਰੀਕਾ ਦੋਵਾਂ ਨੂੰ ਨੁਕਸਾਨ ਹੋਵੇਗਾ।

Latest news

No records found.
ADS
Ads

Related News

No records found.
ADS
Ads