Apr 17, 2025 5:37 PM - Connect Newsroom
ਕੈਨੇਡਾ ਵਿਚ ਵੱਡੀ ਮਾਤਰਾ ਵਿਚ ਕੋਕੀਨ ਸਮੱਗਲਿੰਗ ਹੋਣ ਦੀ ਕੋਸ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਅਮਰੀਕਾ ਦੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਦੇ ਅਧਿਕਾਰੀਆਂ ਨੇ ਅੰਬੈਸਡਰ ਬ੍ਰਿਜ ਕੋਲ 154 ਕਿਲੋਗ੍ਰਾਮ ਕੋਕੀਨ ਫੜੀ ਹੈ, ਜੋ ਕੈਨੇਡਾ ਵਿਚ ਦਾਖ਼ਲ ਹੋਣ ਵਾਲੀ ਸੀ। ਅਮਰੀਕੀ ਬਾਰਡਰ ਅਫਸਰ ਨੇ ਕਿਹਾ ਕਿ ਉਨ੍ਹਾਂ ਕੈਨੇਡਾ ਜਾਣ ਵਾਲੇ ਇੱਕ ਵਪਾਰਕ ਟਰੱਕ-ਟ੍ਰੇਲਰ ਦੀ ਤਲਾਸ਼ੀ ਦੌਰਾਨ ਦੋ ਡਫਲ ਬੈਗ ਅਤੇ 4 ਚੱਲਦੇ ਬਕਸੇ ਵਿਚ ਲੁਕਾਈ ਗਈ ਕੋਕੀਨ ਜ਼ਬਤ ਕੀਤੀ।
ਅਧਿਕਾਰੀ ਮੁਤਾਬਕ, ਡਰਾਈਵਰ ਭਾਰਤੀ ਨਾਗਰਿਕ ਹੈ ਜੋ ਇਸ ਮਾਮਲੇ ਵਿਚ ਚਾਰਜ ਦਾ ਸਾਹਮਣਾ ਕਰ ਰਿਹਾ ਹੈ। ਇਸ ਮਾਮਲੇ ਦੀ ਜਾਂਚ ਆਈਸੀਈ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਵਲੋਂ ਕੀਤੀ ਜਾ ਰਹੀ ਹੈ।
ਅਮਰੀਕੀ ਕਸਟਮਜ਼ ਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਮੰਗਲਵਾਰ ਨੂੰ ਅੰਬੈਸਡਰ ਬ੍ਰਿਜ ਨੇੜੇ ਬਾਹਰੀ ਨਿਰੀਖਣ ਦੌਰਾਨ ਟਰੱਕ ਦੀ ਤਲਾਸ਼ੀ ਲਈ ਗਈ ਸੀ। ਫਿਲਹਾਲ ਡਰਾਈਵਰ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਏਜੰਸੀ ਨੇ ਇਹ ਵੀ ਦੱਸਿਆ ਕਿ ਫਿਸਕਲ ਸਾਲ 2025 ਦੌਰਾਨ ਮਿਸ਼ੀਗਨ ਦੀਆਂ ਪ੍ਰਵੇਸ਼ ਬੰਦਰਗਾਹਾਂ 'ਤੇ 1,500 ਪੌਂਡ ਤੋਂ ਵੱਧ ਕੋਕੀਨ ਫੜੀ ਜਾ ਚੁੱਕੀ ਹੈ।