10.29°C Vancouver
Ads

May 15, 2023 8:54 PM - Connect News

ਕੈਲਗਰੀ ਲਿਬਰਲ ਐਮਪੀ ਨੇ ਜਾਨੋਂ ਮਾਰਨ ਦੀਆਂ ਧਮਕੀਆਂ, ਉਸਦੇ ਅਤੇ ਪਰਿਵਾਰ ਦੇ ਖਿਲਾਫ ਗਾਲਾਂ ਨਾਲ ਵੌਇਸਮੇਲ ਸਾਂਝੇ ਕੀਤੇ

Share On
calgary-liberal-mp-shares-voicemails-with-death-threats-slurs-against-him-family
Chahal was also threatened to leave the country.

ਕੈਲਗਰੀ ਸਕਾਈਵਿਊ ਲਿਬਰਲ ਐਮ.ਪੀ. ਜੋਰਰਜ ਚਾਹਲ ਨੂੰ ਮੌਤ ਦੀਆਂ ਧਮਕੀਆਂ ਮਿਲੀਆਂ ਹਨ।

ਧਮਕਾਉਣ ਵਾਲੇ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਧਮਕੀ ਦਿੱਤੀ ਗਈ ਅਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ।

ਚਾਹਲ ਨੇ ਇਸ ਸਬੰਧੀ ਦੋ ਵੀਡੀਓਜ਼ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਇਹ ਕੁੱਲ ਚਾਰ ਮਿੰਟ ਦੇ ਵੌਇਸ ਮੇਲ ਹਨ ਜਿਨ੍ਹਾਂ ਵਿਚ ਉਨ੍ਹਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਚਾਹਲ ਨੇ ਕਿਹਾ ਕਿ ਇੱਕ ਅਣਪਛਾਤੇ ਵਿਅਕਤੀ ਵਲੋਂ ਉਨ੍ਹਾਂ ਦੇ ਹਲਕਾ ਆਫ਼ਿਸ ਵਿਚ ਇਹ ਵੌਇਸ ਮੇਲ ਕੀਤੇ ਗਏ।

ਵੌਇਸ ਮੇਲ ਵਿੱਚ ਅਣਪਛਾਤੇ ਵਿਅਕਤੀ ਨੇ ਕਿਹਾ ਕਿ ਤੁਸੀਂ ਸਾਰੇ ਗੱਦਾਰਾਂ ਦਾ ਇੱਕ ਟੋਲਾ ਹੋ ਜਿਨ੍ਹਾਂ ਨੇ ਸਾਨੂੰ ਚੀਨ ਨੂੰ ਵੇਚ ਦਿੱਤਾ, ਇਸ ਲਈ ਤੁਹਾਨੂੰ ਆਪਣੇ ਆਪ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ। ਚਾਹਲ ਨੂੰ ਦੇਸ਼ ਤੋਂ ਬਾਹਰ ਜਾਣ ਲਈ ਵੀ ਧਮਕੀ ਦਿੱਤੀ ਗਈ।

ਕੈਲਗਰੀ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਕੋਲ ਸ਼ਨੀਵਾਰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

Latest news

No records found.
ADS
Ads

Related News

No records found.
ADS
Ads