Nov 22, 2024 8:22 PM - Connect Newsroom
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਸਾਊਦੀ ਅਰਬ 'ਤੇ ਉਨ੍ਹਾਂ ਦੇ ਪਤੀ ਖਿਲਾਫ ਸਾਜ਼ਿਸ਼ ਰਚਣ ਅਤੇ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨ ਦਾ ਦੋਸ਼ ਲਗਾਇਆ ਹੈ। ਬੁਸ਼ਰਾ ਬੀਬੀ ਨੇ 29 ਮਿੰਟ ਦਾ ਵੀਡੀਓ ਜਾਰੀ ਕਰਕੇ ਇਹ ਦਾਅਵਾ ਕੀਤਾ ਹੈ। ਇਹ ਵੀਡੀਓ ਤਹਿਰੀਕਏਇਨਸਾਫ਼ ਪਾਰਟੀ ਦੇ ਯੂਟਿਊਬ ਚੈਨਲ 'ਤੇ ਜਾਰੀ ਕੀਤੀ ਗਈ ਹੈ।
ਵੀਡੀਓ ਵਿਚ ਬੁਸ਼ਰਾ ਨੇ ਪਾਕਿਸਤਾਨ ਦੇ ਤਤਕਾਲੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਨਾਂ ਵੀ ਲਿਆ ਹੈ। ਉਸ ਨੇ ਕਿਹਾ ਕਿ ਇਮਰਾਨ ਨੇ ਕਦੇ ਵੀ ਇਸ ਮੁੱਦੇ ਨੂੰ ਜਨਤਕ ਨਹੀਂ ਕੀਤਾ ਪਰ ਬਾਜਵਾ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਅਮਰੀਕਾ 'ਤੇ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨ ਦੇ ਦੋਸ਼ ਲਗਾਏ ਸਨ। ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਬੁਸ਼ਰਾ ਬੀਬੀ ਦੇ ਨਵੇਂ ਖੁਲਾਸੇ ਇਮਰਾਨ ਦਾ ਜੇਲ੍ਹ ਤੋਂ ਬਾਹਰ ਆਉਣਾ ਹੋਰ ਮੁਸ਼ਕਲ ਬਣਾ ਦੇਣਗੇ।