14.58°C Vancouver
Ads

Apr 4, 2025 8:02 PM - Connect Newsroom

ਬੀ.ਸੀ. ਦੀ ਰੋਜ਼ਗਾਰ ਮੰਤਰੀ ਨੇ ਸੂਬੇ 'ਚ ਨੌਕਰੀਆਂ 'ਚ ਵਾਧੇ ਲਈ ਆਪਣੀ ਸਰਕਾਰ ਦੀ ਪਿੱਠ ਥਾਪੜੀ

Share On
british-columbia-employment-minister-defends-job-growth-amid-national-decline
Gibson highlighted that B.C. has seen an increase of 35,400 full-time jobs so far this year, the highest among all provinces. (Photo: Twiter/@Diana_Gibson_BC)

ਬ੍ਰਿਟਿਸ਼ ਕੋਲੰਬੀਆ ਦੀ ਰੋਜ਼ਗਾਰ ਮੰਤਰੀ ਡਾਇਨਾ ਗਿਬਸਨ ਨੇ ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਰੁਜ਼ਗਾਰ ਅੰਕੜਿਆਂ 'ਤੇ ਆਪਣੀ ਸਰਕਾਰ ਦੀ ਪਿੱਠ ਥਾਪੜੀ ਹੈ। ਉਨ੍ਹਾਂ ਕਿਹਾ ਕਿ ਮਾਰਚ ਵਿਚ ਜਦੋਂ ਰਾਸ਼ਟਰੀ ਨੌਕਰੀਆਂ ਦਾ ਰੁਝਾਨ ਘੱਟ ਹੋਇਆ ਹੈ ਤਾਂ ਇਸ ਦੇ ਉਲਟ ਬੀ. ਸੀ. ਵਿਚ 5,700 ਨੌਕਰੀਆਂ ਦਾ ਵਾਧਾ ਹੋਇਆ ਹੈ।

ਗਿਬਸਨ ਨੇ ਕਿਹਾ ਇਸ ਸਾਲ ਹੁਣ ਤੱਕ ਬੀ. ਸੀ. ਨੇ 35,400 ਪੂਰੇ ਸਮੇਂ ਦੀਆਂ ਨੌਕਰੀਆਂ ਦਿੱਤੀਆਂ ਹਨ, ਜੋ ਸੂਬੇ ਵਿਚ ਸਭ ਤੋਂ ਵੱਧ ਹਨ। ਹਾਲਾਂਕਿ, ਉਨ੍ਹਾਂ ਮੰਨਿਆ ਕਿ ਸਾਨੂੰ ਟਰੰਪ ਦੇ ਟੈਰਿਫ ਦੇ ਪ੍ਰਭਾਵ ਦਾ ਸਾਹਮਣਾ ਕਰ ਰਹੇ ਨਿੱਜੀ ਖੇਤਰ ਦਾ ਸਹਿਯੋਗ ਜਾਰੀ ਰੱਖਣਾ ਹੋਵੇਗਾ।

ਗਿਬਸਨ ਨੇ ਕਿਹਾ ਕਿ ਬੀ. ਸੀ. ਦੀ ਬੇਰੁਜ਼ਗਾਰੀ ਦਰ 6.1 ਫੀਸਦੀ ਹੈ, ਜੋ ਰਾਸ਼ਟਰੀ ਔਸਤ 6.7 ਫੀਸਦੀ ਤੋਂ ਘੱਟ ਹੈ। ਗੌਰਤਲਬ ਹੈ ਕਿ ਬੀ. ਸੀ. ਦੇ ਗੁਆਂਢੀ ਸੂਬੇ ਐਲਬਰਟਾ ਨੇ ਜੌਬਸ ਵਿਚ ਗਿਰਾਵਟ ਦਰਜ ਕੀਤੀ ਹੈ ਅਤੇ ਪਿਛਲੇ ਮਹੀਨੇ ਇਸ ਦੀ ਬੇਰੁਜ਼ਗਾਰੀ ਦਰ ਵੀ 6.7 ਫੀਸਦੀ ਤੋਂ ਵੱਧ ਕੇ 7.1 ਫੀਸਦੀ 'ਤੇ ਪਹੁੰਚ ਗਈ।

Latest news

No records found.
ADS
Ads

Related News

No records found.
ADS
Ads