Mar 26, 2025 7:38 PM - Connect Newsroom
ਬ੍ਰਿਟਿਸ਼ ਕੋਲੰਬੀਆ ਵਿਚ ਡਰਾਈਵਰਾਂ ਨੂੰ $110 ਦੀ ਨਵੀਂ ਆਈਸੀਬੀਸੀ ਛੋਟ ਜਲਦ ਮਿਲਣ ਜਾ ਰਹੀ ਹੈ। ਆਈਸੀਬੀਸੀ ਨੇ ਬੁੱਧਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਏਜੰਸੀ ਨੇ ਕਿਹਾ ਕਿ ਜਿਨ੍ਹਾਂ ਗ੍ਰਾਹਕਾਂ ਕੋਲ ਆਈਸੀਬੀਸੀ ਦੀ ਜਨਵਰੀ 2025 ਵਿਚ ਐਕਟਿਵ ਬੇਸਿਕ ਇੰਸ਼ੋਰੈਂਸ ਪਾਲਿਸੀ ਸੀ, ਉਹ ਇਸ ਰਿਬੇਟ ਲਈ ਯੋਗ ਹਨ। ਫਰਵਰੀ 2021 ਤੋਂ ਬਾਅਦ ਇਹ ਆਈਸੀਬੀਸੀ ਗ੍ਰਾਹਕਾਂ ਲਈ ਪੰਜਵੀਂ ਰਿਬੇਟ ਹੈ।
ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਨੇ ਕਿਹਾ ਕਿ ਜਿਨ੍ਹਾਂ ਡਰਾਈਵਰਾਂ ਨੂੰ ਇਹ ਰਿਬੇਟ ਮਿਲਣੀ ਹੈ, ਉਨ੍ਹਾਂ ਨੂੰ ਇੱਕ ਪੱਤਰ ਪ੍ਰਾਪਤ ਹੋਵੇਗਾ। ਏਜੰਸੀ ਨੇ ਕਿਹਾ ਕਿ ਜਿਨ੍ਹਾਂ ਡਰਾਈਵਰਾਂ ਨੇ ਇੰਸ਼ੋਰੈਂਸ ਦਾ ਭੁਗਤਾਨ ਕ੍ਰੈਡਿਟ ਕਾਰਡ ਨਾਲ ਕੀਤਾ ਸੀ, ਉਨ੍ਹਾਂ ਰਿਬੇਟ ਵਾਪਸ ਕਾਰਡ ਵਿਚ ਮਿਲ ਜਾਵੇਗੀ, ਉਥੇ ਹੀ ਜਿਨ੍ਹਾਂ ਨੇ ਕੈਸ਼ ਜਾਂ ਚੈੱਕ ਜਾਂ ਡੈਬਿਟ ਕਾਰਡ ਨਾਲ ਭੁਗਤਾਨ ਕੀਤਾ ਹੈ, ਉਨ੍ਹਾਂ ਨੂੰ ਚੈੱਕ ਜਾਂ ਸਿੱਧੀ ਡਿਪਾਜ਼ਿਟ ਜ਼ਰੀਏ ਰਕਮ ਭੇਜੀ ਜਾਵੇਗੀ।