Apr 4, 2025 4:13 PM - Connect Newsroom
ਕੈਨੇਡੀਅਨ ਸੈਲਾਨੀਆਂ ਨੂੰ ਹੁਣ ਬ੍ਰਾਜ਼ੀਲ ਲਈ ਵੀਜ਼ਾ ਲੈਣਾ ਪਵੇਗਾ। 10 ਅਪ੍ਰੈਲ ਤੋਂ ਇਹ ਲਾਜ਼ਮੀ ਹੋਣ ਜਾ ਰਿਹਾ ਹੈ। ਕੈਨੇਡੀਅਨ ਪਾਸਪੋਰਟ ਧਾਰਕਾਂ ਨੂੰ ਬ੍ਰਾਜ਼ੀਲ ਵਿਚ 90 ਦਿਨਾਂ ਤੱਕ ਰੁਕਣ ਲਈ ਵੀਜ਼ਾ ਪ੍ਰਾਪਤ ਕਰਨਾ ਹੋਵੇਗਾ। ਉਥੇ ਹੀ, ਵਪਾਰ ਅਤੇ ਵਿਦਿਆਰਥੀ ਵੀਜ਼ੇ ਲਈ 90 ਦਿਨਾਂ ਤੱਕ ਠਹਿਰਨ ਲਈ ਵੀਜ਼ੇ ਦੀ ਲੋੜ ਨਹੀਂ ਹੈ। ਇਹ ਪਰਿਵਰਤਨ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਬ੍ਰਾਜ਼ੀਲ ਜਾਣ ਵਾਲੇ ਯਾਤਰੀਆਂ 'ਤੇ ਵੀ ਲਾਗੂ ਹੋਵੇਗਾ।
ਬ੍ਰਾਜ਼ੀਲ ਸਰਕਾਰ ਵਲੋਂ ਈ-ਵੀਜ਼ਾ ਜਾਰੀ ਕਰਨ ਲਈ ਅਧਿਕਾਰਤ ਕੰਪਨੀ ਵੀਐਫਐਸ ਅਨੁਸਾਰ, ਜੇ ਤੁਹਾਡੇ ਕੋਲ ਆਪਣੀ ਯਾਤਰਾ ਦੇ ਉਦੇਸ਼ ਲਈ ਪਾਸਪੋਰਟ ਨਾਲ ਪਹਿਲਾਂ ਹੀ ਇੱਕ ਵੈਲਿਡ ਭੌਤਿਕ ਵੀਜ਼ਾ ਹੈ ਤਾਂ ਤੁਹਾਨੂੰ ਨਵੇਂ ਵੀਜ਼ੇ ਲਈ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ।
ਉਥੇ ਹੀ ਕੈਨੇਡਾ ਸਰਕਾਰ ਦੀ ਵੈੱਬਸਾਈਟ ਅਨੁਸਾਰ, ਜੇ ਤੁਸੀਂ ਵਿਦੇਸ਼ ਵਿਚ 90 ਦਿਨਾਂ ਤੋਂ ਵੱਧ ਸਮੇਂ ਲਈ ਠਹਿਰਨ ਦਾ ਇਰਾਦਾ ਰੱਖਦੇ ਹੋ ਤਾਂ ਤੁਹਾਨੂੰ ਆਪਣੇ ਠਹਿਰਨ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਫੈਡਰਲ ਪੁਲਿਸ ਤੋਂ ਇੱਕ ਐਕਸਟੈਂਸ਼ਨ ਪ੍ਰਾਪਤ ਕਰਨਾ ਹੋਵੇਗਾ।