15.5°C Vancouver
Ads

Aug 29, 2023 7:08 PM - The Canadian Press

ਬੈਂਫ ਨੈਸ਼ਨਲ ਪਾਰਕ 'ਚ 64 ਸਾਲਾ ਲਾਪਤਾ ਹਾਈਕਰ ਦੀ ਮਿਲੀ ਲਾਸ਼

Share On
body-of-64-year-old-missing-hiker-found-in-banff-national-park
Officers found his vehicle at the Banff airstrip, after which assistance was sought from Parks Canada.

ਬੈਂਫ ਨੈਸ਼ਨਲ ਪਾਰਕ 'ਚ 27 ਅਗਸਤ ਤੋਂ ਲਾਪਤਾ ਹਾਈਕਰ ਦੀ ਲਾਸ਼ ਮਿਲੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੌਤ ਸ਼ੱਕੀ ਨਹੀਂ ਹੈ।

ਬੈਂਫ ਆਰਸੀਐਮਪੀ ਨੂੰ 27 ਅਗਸਤ ਨੂੰ ਦੁਪਹਿਰ 3:50 'ਤੇ ਇੱਕ ਵਿਅਕਤੀ ਦੇ ਲਾਪਤਾ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ।

ਅਫਸਰਾਂ ਨੂੰ ਬੈਂਫ ਏਅਰ ਸਟ੍ਰਿਪ 'ਤੇ ਉਸਦਾ ਵਾਹਨ ਮਿਲਿਆ ਸੀ, ਜਿਸ ਤੋਂ ਬਾਅਦ ਪਾਰਕਸ ਕੈਨੇਡਾ ਤੋਂ ਮਦਦ ਮੰਗੀ ਗਈ।

ਅਧਿਕਾਰੀਆਂ ਨੇ ਇੱਕ ਰਿਲੀਜ਼ ਵਿੱਚ ਕਿਹਾ ਹੈ ਕਿ ਸੋਮਵਾਰ ਸਵੇਰੇ 11 ਵਜੇ, ਹਵਾਈ ਖੋਜ ਅਮਲੇ ਨੂੰ ਕੈਸਕੇਡ ਪਹਾੜ 'ਤੇ 64 ਸਾਲਾ ਕੈਲਗਰੀ ਨਿਵਾਸੀ ਮ੍ਰਿਤਕ ਪਾਇਆ ਗਿਆ ਸੀ।

ਪੁਲਿਸ ਨੇ ਹਾਈਕਰ ਦਾ ਨਾਮ ਜਾਰੀ ਨਹੀਂ ਕੀਤਾ ਹੈ ਅਤੇ ਨਾ ਹੀ ਉਸ ਬਾਰੇ ਕੋਈ ਹੋਰ ਵੇਰਵੇ ਜਾਰੀ ਕੀਤੇ ਨੇ।

Latest news

No records found.
ADS
Ads

Related News

No records found.
ADS
Ads