14.57°C Vancouver
Ads

Apr 2, 2025 7:58 PM - Connect Newsroom

ਬੀ. ਸੀ. ਸਰਕਾਰ ਵਲੋਂ ਈਵੀ ਰਿਬੇਟ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਬੰਦ

Share On
bc-government-considers-ending-ev-rebate-program-amid-budget-shortfall
While the EV rebate could be at risk, Dix assured that support for heat pumps and window upgrades is expected to continue as part of ongoing efforts to promote energy efficiency.

ਬੀ. ਸੀ. ਸਰਕਾਰ ਵਲੋਂ ਈਵੀ ਰਿਬੇਟ ਪ੍ਰੋਗਰਾਮ ਬੰਦ ਕੀਤਾ ਜਾ ਸਕਦਾ ਹੈ। ਸੂਬੇ ਦੇ ਊਰਜਾ ਮੰਤਰੀ ਐਡਰੀਅਨ ਡਿਕਸ ਨੇ ਸੰਕੇਤ ਦਿੱਤਾ ਹੈ ਕਿ ਖਪਤਕਾਰ ਕਾਰਬਨ ਟੈਕਸ ਦੇ ਖਾਤਮੇ ਨਾਲ ਬਜਟ ਵਿਚ ਆਈ ਕਮੀ ਨੂੰ ਸੰਤੁਲਨ ਕਰਨ ਦੇ ਯਤਨਾਂ ਤਹਿਤ ਬਿਜਲੀ ਵਾਹਨਾਂ ਲਈ ਰਿਬੇਟ ਵਿਚ ਕਟੌਤੀ ਕਰਨ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

ਸਰਕਾਰ ਵਲੋਂ ਕੰਜ਼ਿਊਮਰ ਕਾਰਬਨ ਟੈਕਸ ਨੂੰ ਖ਼ਤਮ ਕਰਨ ਨਾਲ ਸਰਕਾਰ ਦੇ ਰੈਵੇਨਿਊ ਨੂੰ $1.8 ਬਿਲੀਅਨ ਦਾ ਧੱਕਾ ਲੱਗਾ ਹੈ, ਜਿਸ ਦਾ ਇਸਤੇਮਾਲ ਕਲੀਨ ਬੀਸੀ ਯੋਜਨਾ ਤਹਿਤ ਕੁਝ ਪ੍ਰਮੁੱਖ ਜਲਵਾਯੂ ਨੀਤੀਆਂ ਦੇ ਭੁਗਤਾਨ ਲਈ ਕੀਤਾ ਜਾਂਦਾ ਸੀ। ਊਰਜਾ ਮੰਤਰੀ ਐਡਰੀਅਨ ਡਿਕਸ ਦਾ ਕਹਿਣਾ ਹੈ ਕਿ ਕਲੀਨ ਬੀਸੀ ਦੇ ਜਿਨ੍ਹਾਂ ਪ੍ਰੋਗਰਾਮਾਂ ਦਾ ਰੀਵਿਊ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਈਵੀ ਰਿਬੇਟ ਵੀ ਸ਼ਾਮਲ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਹੀਟ ਪੰਪ ਅਤੇ ਵਿੰਡੋਂ ਵਿੱਚ ਸੁਧਾਰ ਲਈ ਸਪੋਰਟ ਜਾਰੀ ਰਹਿਣ ਦੀ ਉਮੀਦ ਹੈ।

Latest news

No records found.
ADS
Ads

Related News

No records found.
ADS
Ads