Apr 9, 2025 6:35 PM - Connect Newsroom
ਬ੍ਰਿਟਿਸ਼ ਕੋਲੰਬੀਆ ਦੀ ਪ੍ਰਮੁੱਖ ਵਿਰੋਧੀ ਧਿਰ ਨੇ ਈਬੀ ਸਰਕਾਰ ਨੂੰ ਬਜਟ ਘਾਟੇ 'ਤੇ ਘੇਰਿਆ ਹੈ ਅਤੇ ਇਸ ਬਾਰੇ ਸਪੱਸ਼ਟ ਹਿਸਾਬ ਸਾਹਮਣੇ ਰੱਖਣ ਦੀ ਮੰਗ ਕੀਤੀ ਹੈ। ਬੀ.ਸੀ. ਕੰਜ਼ਰਵੇਟਿਵ ਨੇ ਕਿਹਾ ਕਿ ਸਰਕਾਰ ਦੇ ਘਾਟੇ ਦੇ ਸਾਈਜ਼ ਅਤੇ ਕਾਰਬਨ ਟੈਕਸ ਦਾ ਕਰੀਬ $3 ਬਿਲੀਅਨ ਦਾ ਰੈਵੇਨਿਊ ਗੁਆਉਣ ਤੋਂ ਬਾਅਦ ਕਿਹੜੇ ਪ੍ਰੋਗਰਾਮਾਂ ਵਿਚ ਕਟੌਤੀ ਹੋਣ ਵਾਲੀ ਹੈ ਇਸ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਹਨ।
ਜੌਨ ਰਸਟੈਡ ਨੇ ਕਿਹਾ ਕਿ ਸਰਕਾਰ ਇਹ ਸਾਫ ਕਰੇ ਕਿ ਕਿਹੜੇ ਪ੍ਰੋਗਰਾਮ ਵਿਚ ਕੱਟ ਲਗਾਇਆ ਜਾਵੇਗਾ। ਬੀ.ਸੀ. ਕੰਜ਼ਰਵੇਟਿਵ ਦੇ ਪ੍ਰਧਾਨ ਨੇ ਕਿਹਾ ਕਿ ਪ੍ਰੀਮੀਅਰ ਡੇਵਿਡ ਈਬੀ ਨੂੰ ਸੂਬਾ $6 ਬਿਲੀਅਨ ਸਰਪਲੱਸ ਵਿਚ ਮਿਲਿਆ ਸੀ ਜੋ ਹੁਣ $11 ਬਿਲੀਅਨ ਦੇ ਘਾਟੇ ਵਿਚ ਹੈ ਅਤੇ ਇਹ ਅਸਲ ਵਿਚ ਹੋਰ ਵੀ ਵੱਧ ਗਿਆ ਹੈ, ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ $14.3 ਬਿਲੀਅਨ ਘਾਟੇ ਦਾ ਅਨੁਮਾਨ ਲਗਾਇਆ ਹੈ।
ਰਸਟੈਡ ਨੇ ਕਿਹਾ ਕਿ ਜਦੋਂ ਇੰਨਾ ਵੱਡਾ ਘਾਟਾ ਹੈ ਤਾਂ ਬਹੁਤ ਸਾਰੇ ਪ੍ਰੋਗਰਾਮ ਜੋਖਮ ਵਿਚ ਹਨ। ਇਸ ਲਈ ਉਹ ਸਰਕਾਰ ਤੋਂ ਪੁੱਛ ਰਹੇ ਹਨ ਕਿ ਕਿੱਥੇ ਕਟੌਤੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਘਾਟੇ ਦੀ ਭਰਪਾਈ ਲਈ ਕੀ ਯੋਜਨਾਵਾਂ ਹਨ।