14.57°C Vancouver
Ads

Apr 16, 2025 5:27 PM - Connect Newsroom

ਬੈਂਕ ਆਫ ਕੈਨੇਡਾ ਨੇ ਟੈਰਿਫ ਕਾਰਨ ਬਣੀ ਅਨਿਸ਼ਚਤਿਤਾ ਵਿਚਕਾਰ ਵਿਆਜ ਦਰਾਂ ਕੀਤੀਆਂ ਸਥਿਰ

Share On
bank-of-canada-holds-interest-rates-steady-amid-global-uncertainty
It is worth noting that the Bank of Canada began its cycle of rate cuts in June 2024.(Photo: The Canadian Press)

ਕੈਨੇਡੀਅਨਾਂ ਨੂੰ ਲੋਨ ਦਰਾਂ ਵਿਚ ਹੋਰ ਕਟੌਤੀ ਦੇਖਣ ਨੂੰ ਨਹੀਂ ਮਿਲੇਗੀ, ਬੈਂਕ ਆਫ ਕੈਨੇਡਾ ਨੇ ਟਰੰਪ ਦੀ ਟੈਰਿਫ ਵਾਰ ਕਾਰਨ ਬਣੀ ਅਨਿਸ਼ਚਤਿਤਾ ਵਿਚਕਾਰ ਵਿਆਜ ਦਰਾਂ ਨੂੰ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ।

ਸੈਂਟਰਲ ਬੈਂਕ ਦਾ ਬੈਂਚਮਾਰਕ ਦਰ 2.75 ਫੀਸਦੀ 'ਤੇ ਬਰਕਰਾਰ ਹੈ। ਇਸ ਤੋਂ ਪਹਿਲਾਂ ਬੈਂਕ ਵਲੋਂ ਲਗਾਤਾਰ 7 ਵਾਰ ਵਿਆਜ ਦਰਾਂ ਘਟਾਈਆਂ ਗਈਆਂ ਸਨ ਅਤੇ 12 ਮਾਰਚ ਨੂੰ 0.25 ਫੀਸਦੀ ਅੰਕ ਦੀ ਆਖਰੀ ਕਟੌਤੀ ਗਈ ਸੀ, ਜਿਸ ਮਗਰੋਂ ਰਾਇਲ ਬੈਂਕ ਆਫ ਕੈਨੇਡਾ, ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਾਮਰਸ, ਨੈਸ਼ਨਲ ਬੈਂਕ ਆਫ ਕੈਨੇਡਾ ਅਤੇ ਟੋਰਾਂਟੋ-ਡੋਮੀਨੀਅਨ ਬੈਂਕ ਸਮੇਤ ਹੋਰ ਪ੍ਰਮੁੱਖ ਬੈਂਕਾਂ ਨੇ ਆਪਣੇ ਪ੍ਰਾਈਮ ਰੇਟ ਨੂੰ 5.20 ਫੀਸਦੀ ਤੋਂ ਘਟਾ 4.95 ਫੀਸਦੀ ਕਰ ਦਿੱਤਾ ਸੀ।

ਗੌਰਤਲਬ ਹੈ ਕਿ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿਚ ਕਟੌਤੀ ਦਾ ਸਿਲਸਿਲਾ ਜੂਨ 2024 ਵਿਚ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸੈਂਟਰਲ ਬੈਂਕ ਨੇ ਆਪਣੇ ਬੈਂਚਮਾਰਕ ਦਰ ਨੂੰ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ।

Latest news

No records found.
ADS
Ads

Related News

No records found.
ADS
Ads