Mar 12, 2025 5:20 PM - Connect Newsroom
ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਦੇ ਮੱਦੇਨਜ਼ਰ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੇ ਪ੍ਰਮੁੱਖ ਪਾਲਿਸੀ ਰੇਟ ਨੂੰ 25 ਬੇਸਿਸ ਪੁਆਇੰਟ ਘਟਾ ਕੇ 2.75 ਫੀਸਦੀ ਕਰ ਦਿੱਤਾ ਹੈ। ਇਹ ਵਿਆਜ ਦਰ ਵਿਚ ਲਗਾਤਾਰ 7ਵੀਂ ਕਟੌਤੀ ਹੈ।
ਗਵਰਨਰ ਟਿਫ ਮੈਕਲੇਮ ਨੇ ਕਿਹਾ ਕਿ ਅਰਥਿਵਵਸਥਾ ਨੇ ਸਾਲ ਦੀ ਸ਼ੁਰੂਆਤ ਮਜਬੂਤੀ ਨਾਲ ਕੀਤੀ, ਜਿਸ ਵਿਚ ਜੀਡੀਪੀ ਵਾਧਾ ਦਰ ਮਜ਼ਬੂਤ ਅਤੇ ਮਹਿੰਗਾਈ ਦਰ ਦੋ ਫੀਸਦੀ ਦੇ ਦਾਇਰੇ ਵਿਚ ਰਹੀ ਪਰ ਟੈਰਿਫ ਦੀ ਅਨਿਸ਼ਚਿਤਤਾ ਨੇ ਕਾਰੋਬਾਰੀ ਖਰਚ ਅਤੇ ਖਪਤਕਾਰ ਦੇ ਭਰੋਸਾ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਸੈਂਟਰਲ ਬੈਂਕ ਨੇ ਵਿਆਜ ਦਰ ਨੂੰ ਇੱਕ ਚੌਥਾਈ ਅੰਕ ਘਟਾਉਣ ਦਾ ਫੈਸਲਾ ਕੀਤਾ।
ਇਸ ਦੇ ਨਾਲ ਹੀ ਮੈਕਲੇਮ ਨੇ ਕਿਹਾ ਕਿ ਬੈਂਕ ਵਿਆਜ ਦਰਾਂ ਵਿਚ ਅੱਗੇ ਦੇ ਬਦਲਾਵਾਂ ਲਈ ਸਾਵਧਾਨੀ ਪੂਰਵਕ ਅੱਗੇ ਵਧੇਗਾ ਕਿਉਂਕਿ ਉਹ ਮਹਿੰਗਾਈ ਅਤੇ ਵਿਕਾਸ ਦਰ 'ਤੇ ਟੈਰਿਫ ਦੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰ ਰਹੇ ਹਨ। ਬੈਂਕ ਆਫ ਕੈਨੇਡਾ ਵਿਆਜ ਦਰ ਬਾਰੇ ਅਗਲਾ ਫੈਸਲਾ 16 ਅਪ੍ਰੈਲ ਨੂੰ ਲਵੇਗਾ।