Oct 21, 2024 6:07 PM - The Canadian Press
ਕੋਕੁਇਟਲਮ ਆਰ.ਸੀ.ਐੱਮ.ਪੀ. ਨੇ ਭਾਰੀ ਬਾਰਸ਼ ਮਗਰੋਂ ਘਰ ਸਮੇਤ ਰੁੜ ਗਈ ਘਰ ਦੇ ਮਾਲਕ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਆਰ.ਸੀ.ਐੱਮ.ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਦੁਪਹਿਰ ਖੱਡ ਵਾਲੀ ਸੜਕ ਨੇੜੇ ਚਿੱਕੜ ਦੀਆਂ ਰਿਪੋਰਟ ਮਿਲੀਆਂ ਸਨ, ਜਿਸ ਦੇ ਨਾਲ ਹੀ ਮਾਲਕ ਦੀ ਲਾਸ਼ ਲਾਪਤਾ ਹੋ ਗਈ ਸੀ।
ਉਸ ਦੀ ਭਾਲ ਲਈ ਕੈਨੇਡਾ ਟਾਸਕ ਫੋਰਸ 1-ਖੋਜ ਤੇ ਬਚਾਅ ਅਤੇ ਕੋਕੁਇਟਲਮ ਫਾਇਰ ਟੀਮਾਂ ਨੇ ਮਿਲ ਕੇ ਓਪਰੇਸ਼ਨ ਚਲਾਇਆ ਅਤੇ ਬੀਤੀ ਸ਼ਾਮ ਉਸ ਦੀ ਲਾਸ਼ ਬਰਾਮਦ ਹੋਈ। ਮ੍ਰਿਤਕਾ 57 ਸਾਲਾ ਔਰਤ ਸੀ।
ਆਰ.ਸੀ.ਐੱਮ.ਪੀ. ਨੇ ਸਰਚ ਓਪਰੇਸ਼ਨ ਚੱਲਣ ਤੱਕ ਕੈਲਗਰੀ ਡਰਾਈਵ ਅਤੇ ਮੈਕਇਨਟਾਇਰ ਰੋਡ ਵਿਚਕਾਰ ਖੱਡ ਵਾਲੀ ਸੜਕ ਨੂੰ ਬੰਦ ਰੱਖਿਆ। ਪੁਲਿਸ ਨੇ ਕਿਹਾ ਕਿ ਮ੍ਰਿਤਕਾ ਦੇ ਪਰਿਵਾਰ ਨੂੰ ਉਸ ਦੀ ਲਾਸ਼ ਮਿਲਣ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ, ਕੋਕੁਇਟਲਮ ਨੇ ਸ਼ਨੀਵਾਰ 250 ਮਿਲੀਮੀਟਰ ਤੋਂ ਵੱਧ ਬਾਰਸ਼ ਦਰਜ ਕੀਤੀ।