10.46°C Vancouver
Ads

Feb 4, 2025 5:47 PM - The Canadian Press

ਬ੍ਰਿਟਿਸ਼ ਕੋਲੰਬੀਆ ਦੀ ਵਾਈਲਡਫਾਇਰ ਸਰਵਿਸ ਦੇ 30 ਤੋਂ ਵੱਧ ਫਾਇਰਫਾਈਟਰ ਕੈਲੀਫੋਰਨੀਆ ਤੋਂ ਆਏ ਵਾਪਸ

Share On
b-c-wildfire-crews-return-from-california-deployment-to-combat-l-a-fires
The Ministry of Forests say the crews are part of two separate groups, the first consisting of 13 technical specialists who were deployed on Jan.(Photo: The Canadian Press)

ਬ੍ਰਿਟਿਸ਼ ਕੋਲੰਬੀਆ ਦੀ ਵਾਈਲਡਫਾਇਰ ਸਰਵਿਸ ਦੇ 30 ਤੋਂ ਵੱਧ ਫਾਇਰਫਾਈਟਰ ਕੈਲੀਫੋਰਨੀਆ ਤੋਂ ਘਰ ਵਾਪਸ ਆ ਗਏ ਹਨ। ਇਹ ਫਾਇਰਫਾਈਟਰਜ਼ ਪਿਛਲੇ ਮਹੀਨੇ ਲਾਸ ਏਂਜਲਸ ਦੀ ਜੰਗਲੀ ਅੱਗ ਨੂੰ ਕੰਟਰੋਲ ਕਰਨ ਵਿਚ ਮਦਦ ਕਰਨ ਲਈ ਭੇਜੇ ਗਏ ਸਨ। ਇਸ ਅੱਗ ਨੇ ਹਜ਼ਾਰਾਂ ਘਰਾਂ ਨੂੰ ਤਬਾਹ ਕੀਤਾ ਹੈ ਅਤੇ ਕਈ ਨਾਮਵਰ ਹਸਤੀਆਂ ਦੇ ਵੀ ਘਰ ਇਸ ਅੱਗ ਦੀ ਲਪੇਟ ਵਿਚ ਰਾਖ਼ ਹੋ ਗਏ ਸਨ।

ਬੀ. ਸੀ. ਦੇ ਜੰਗਲਾਤ ਮੰਤਰਾਲਾ ਮੁਤਾਬਕ, 13 ਤਕਨੀਕੀ ਮਾਹਰਾਂ ਦੀ ਪਹਿਲੀ ਟੀਮ 11 ਜਨਵਰੀ ਨੂੰ ਲਾਸ ਏਂਜਲਸ ਵਿਚ ਪੈਲੀਸੇਡਸ ਜੰਗਲ ਦੀ ਅੱਗ ਨੂੰ ਕਾਬੂ ਕਰਨ ਦੇ ਯਤਨਾਂ ਵਿਚ ਮਦਦ ਲਈ ਭੇਜੀ ਗਈ ਸੀ, ਦੂਜੀ 22 ਫਰੰਟ-ਲਾਈਨ ਫਾਇਰਫਾਈਟਰ ਦੀ ਟੀਮ 16 ਜਨਵਰੀ ਨੂੰ ਭੇਜੀ ਗਈ ਸੀ, ਜਿਸ ਨੇ ਲਾਸ ਏਂਜਲਸ ਦੇ ਈਸਟ ਅਤੇ ਨੌਰਥ ਵਿਚ ਈਟਨ ਅਤੇ ਹਿਊਜ ਜੰਗਲ ਦੀ ਅੱਗ ਨੂੰ ਬੁਝਾਉਣ ਦੀਆਂ ਗਤੀਵਧੀਆਂ ਵਿਚ ਕੰਮ ਕੀਤਾ।

ਬੀ.ਸੀ. ਦੇ ਜੰਗਲਾਤ ਮੰਤਰਾਲੇ ਦਾ ਕਹਿਣਾ ਹੈ ਕਿ ਲਾਸ ਏਂਜਲਸ ਵਿਚ ਤਾਇਨਾਤੀ ਦੌਰਾਨ ਕਰਮਚਾਰੀਆਂ ਨੂੰ ਕੀਮਤੀ ਤਜਰਬਾ ਹਾਸਲ ਹੋਇਆ ਹੈ, ਜਿਸ ਵਿਚ ਪਾਣੀ ਦੀ ਉਪਲਬਧਤਾ ਤੋਂ ਬਿਨਾਂ ਅੱਗ-ਬਚਾਉਣ ਦੀਆਂ ਤਕਨੀਕਾਂ ਦਾ ਪ੍ਰਯੋਗ ਅਤੇ ਸਿਖਲਾਈ ਸ਼ਾਮਲ ਹੈ।

Latest news

No records found.
ADS
Ads

Related News

No records found.
ADS
Ads