Apr 1, 2025 7:34 PM - Connect Newsroom
ਬੀ.ਸੀ. ਵਾਸੀ ਹੁਣ ਘਰ ਵਿਚ ਇਲੈਕਟ੍ਰਿਕ ਹੀਟਿੰਗ ਦਾ ਇਸਤੇਮਾਲ ਕਰਨ ਅਤੇ ਇਲੈਕਟ੍ਰਿਕ ਵਾਹਨ ਚਾਰਜ ਕਰਨ ਦੇ ਮਾਮਲੇ ਵਿਚ ਇੱਕ ਹੀ ਫਲੈਟ ਰੇਟ 'ਤੇ ਬਿੱਲ ਦਾ ਭੁਗਤਾਨ ਕਰ ਸਕਣਗੇ, ਜਦੋਂ ਕਿ ਮੌਜੂਦਾ ਸਮੇਂ ਲੋਕਾਂ ਨੂੰ ਬਿਜਲੀ ਘੱਟ ਖਪਤ ਹੋਣ 'ਤੇ ਘੱਟ ਅਤੇ ਇਸਤੇਮਾਲ ਵਧਣ 'ਤੇ ਜ਼ਿਆਦਾ ਬਿੱਲ ਦਾ ਭੁਗਤਾਨ ਕਰਨਾ ਪੈਂਦਾ ਹੈ।
ਬੀ. ਸੀ. ਹਾਈਡਰੋ ਨੇ ਕਿਹਾ ਕਿ ਸੂਬਾ ਵਾਸੀ ਮਹੀਨਾਵਾਰ ਬਿੱਲ ਵਿਚ ਵਧੇਰੇ ਬਚਤ ਲਈ ਹੁਣ ਇੱਕ ਨਿਸ਼ਚਿਤ ਕੀਮਤ ਲਈ ਅਪਲਾਈ ਕਰ ਸਕਦੇ ਹਨ। ਇਸ ਨਵੇਂ ਸਿਸਟਮ ਦਾ ਉਦੇਸ਼ ਉਨ੍ਹਾਂ ਘਰਾਂ ਨੂੰ ਲਾਭ ਪਹੁੰਚਾਉਣਾ ਹੈ, ਜਿੱਥੇ ਇੱਕ ਹੀ ਘਰ ਵਿਚ ਕਈ ਪਰਿਵਾਰ ਹਨ, ਜਿਸ ਨਾਲ ਉਨ੍ਹਾਂ ਦਾ ਬੇਸਬੋਰਡ ਹੀਟਿੰਗ, ਹੀਟ ਪੰਪ ਅਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਨਾਲ ਬਿਜਲੀ ਦਾ ਖ਼ਰਚ ਵੱਧ ਜਾਂਦਾ ਹੈ।
ਡਿਪਾਰਟਮੈਂਟ ਨੇ ਕਿਹਾ ਕਿ ਅਜਿਹੇ ਘਰ ਸਾਲਾਨਾ ਔਸਤਨ 60 ਡਾਲਰ ਦੀ ਬਚਤ ਦੀ ਉਮੀਦ ਕਰ ਸਕਦੇ ਹਨ। ਇਹ ਨਵੀਂ ਯੋਜਨਾ ਸਿਰਫ਼ ਉਨ੍ਹਾਂ ਰਿਹਾਇਸ਼ੀ ਗ੍ਰਾਹਕਾਂ ਲਈ ਹੈ ਜਿਨ੍ਹਾਂ ਕੋਲ ਆਪਣਾ ਬਿਜਲੀ ਸਿਸਟਮ ਹੈ ਅਤੇ ਅਪਾਰਟਮੈਂਟ ਤੇ ਕੋਂਡੋ ਇਮਾਰਤਾਂ ਵਿਚ ਰਹਿਣ ਵਾਲੇ ਗ੍ਰਾਹਕਾਂ ਲਈ ਇਹ ਉਪਲਬਧ ਨਹੀਂ ਹੈ।