10.77°C Vancouver
Ads

Dec 19, 2024 1:26 PM - The Canadian Press

ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਚਾਰਜ ਕੈਲਗਰੀ ਦੇ ਸਾਬਕਾ ਪੁਲਿਸ ਅਧਿਕਾਰੀ ਨੇ ਕੀਤੀ ਖੁਦਕੁਸ਼ੀ

Share On
b-c-police-officer-charged-with-sexual-assault-dies-by-suicide-reports-say
RCMP say they are looking into whether any criminality was involved and the coroner's service is also investigating.(The Canadian Press)

ਬ੍ਰਿਟਿਸ਼ ਕੋਲੰਬੀਆ ਦੀਆਂ ਬਹੁਤ ਸਾਰੀਆਂ ਮੀਡੀਆ ਰਿਪੋਰਟਸ ਵਿਚ ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਏਰੀਏ ਵਿਚ ਨੌਕਰੀ ਦੌਰਾਨ ਕੁੜੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਚਾਰਜ ਕੈਲਗਰੀ ਦੇ ਸਾਬਕਾ ਪੁਲਿਸ ਅਧਿਕਾਰੀ ਨੇ ਖੁਦਕੁਸ਼ੀ ਕਰ ਲਈ ਹੈ।

ਕਿਹਾ ਜਾ ਰਿਹਾ ਹੈ ਕਿ 43 ਸਾਲਾ ਸਾਰਜੈਂਟ ਮੈਥਿਊ ਬਾਲ ਨੇ ਆਤਮ-ਹੱਤਿਆ ਕੀਤੀ ਹੈ ਅਤੇ ਉਸ ਦੀ ਲਾਸ਼ ਨੌਰਥਵੈਸਟ ਵਿਕਟੋਰੀਆ ਤੋਂ 40 ਕਿਲੋਮੀਟਰ ਦੂਰ ਸ਼ੌਨੀਗਨ ਝੀਲ ਦੇ ਜੰਗਲੀ ਇਲਾਕੇ ਵਿਚੋਂ ਮਿਲੀ ਹੈ।

ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦੀ ਮੌਤ ਪਿੱਛੇ ਕੋਈ ਅਪਰਾਧਿਕ ਕਾਰਨ ਤਾਂ ਨਹੀਂ ਹੈ। ਹਾਲਾਂਕਿ ਪੁਲਿਸ ਵਲੋਂ ਮ੍ਰਿਤਕ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ ਅਤੇ ਕਿਸੇ ਨੇ ਵੀ ਇਸ ਬਾਰੇ ਪੁਸ਼ਟੀ ਨਹੀਂ ਕੀਤੀ।

ਵੈਨਕੂਵਰ ਪੁਲਿਸ ਮੁਖੀ ਨੇ ਮੰਗਲਵਾਰ ਦੱਸਿਆ ਸੀ ਕਿ ਬਾਲ ਅਤੇ 40 ਸਾਲਾ ਕਾਂਸਟੇਬਲ ਰਿਆਨ ਜੌਹਨਸਟਨ ਨੇ ਵੱਖ-ਵੱਖ ਸਮੇਂ ਦੌਰਾਨ ਕੁਝ ਸਾਲ ਪਹਿਲਾਂ 20 ਸਾਲਾ ਲੜਕੀ ਨਾਲ ਸਬੰਧ ਬਣਾਏ ਸਨ। ਫਿਲਹਾਲ ਇਸ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਸੀ।

Latest news

No records found.
ADS
Ads

Related News

No records found.
ADS
Ads