Oct 2, 2024 7:09 PM - The Canadian Press
ਬੀ.ਸੀ. ਦੀ ਇਕ ਰੇਡੀਓ ਡਿਬੇਟ ਵਿਚ ਸਮਰੱਥਾ ਅਤੇ ਸਾਜ਼ਿਸ਼ ਥਿਊਰੀਆਂ ਨੂੰ ਲੈ ਕੇ ਪਾਰਟੀ ਨੇਤਾ ਆਪਸ ਵਿਚ ਟਕਰਾ ਗਏ। ਅਸਲ ਵਿਚ ਅੱਜ ਵੈਨਕੂਵਰ ਸਟੇਸ਼ਨ ਸੀ.ਕੇ.ਐੱਨ.ਡਬਲਿਊ ’ਤੇ ਇਕ ਡਿਬੇਟ ਦੌਰਾਨ ਐਨਡੀਪੀ ਲੀਡਰ ਡੇਵਿਡ ਏਬੀ, ਬੀ.ਸੀ. ਕੰਜ਼ਰਵੇਟਿਵ ਲੀਡਰ ਜੌਹਨ ਰੁਸਟੈਡ ਅਤੇ ਗ੍ਰੀਨ ਪਾਰਟੀ ਲੀਡਰ ਸੋਨੀਆ ਫੁਰਸਟੈਨੌ 19 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪਹਿਲੀ ਵਾਰ ਆਹਮੋ-ਸਾਹਮਣੇ ਹੋਏ।
ਇਸ ਡਿਬੇਟ ਨੂੰ ਮਾਈਕ ਸਮਿਥ ਹੋਸਟ ਕਰ ਰਹੇ ਸਨ ਜਿਸ ਵਿਚ ਨੇਤਾ ਇਕ ਦੂਜੇ ’ਤੇ ਤਿੱਖੇ ਹਮਲੇ ਕਰਦੇ ਰਹੇ। ਡਿਬੇਟ ਦੌਰਾਨ ਰੁਸਟੈਡ ਨੇ ਵਾਰ-ਵਾਰ ਏਬੀ ’ਤੇ ਕੰਜ਼ਰਵੇਟਿਵ ਬਾਰੇ ਸਾਫ ਝੂਠ ਬੋਲਣ ਦਾ ਦੋਸ਼ ਲਾਇਆ, ਜਦਕਿ ਫੁਰਸਟੈਨੌ ਦਾ ਕਹਿਣਾ ਸੀ ਕਿ ਉਸ ਦੇ ਵਿਰੋਧੀ ਬੀ.ਸੀ. ਦੇ ਸਮਰੱਥਾ ਅਤੇ ਓਪੀਓਇਡ ਸੰਕਟ ਦੇ ਮੂਲ ਕਾਰਨਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਇਸ ਦੌਰਾਨ ਈ.ਬੀ. ਨੇ ਹੈਦੀ ਗਵਾਈ ਕੰਜ਼ਰਵੇਟਿਵ ਦੇ ਉਮੀਦਵਾਰ ਕ੍ਰਿਸ ਸੈਂਕੀ ਦੀ ਸੋਸ਼ਲ ਮੀਡੀਆ ਪੋਸਟ ਦਾ ਹਵਾਲਾ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਕੋਵਿਡ-19 ਟੀਕੇ ਏਡਜ਼ ਦਾ ਕਾਰਨ ਬਣਦੇ ਹਨ। ਇਸ ਤੋਂ ਬਾਅਦ ਰੁਸਟੈਡ ਨੇ ਈ.ਬੀ. ’ਤੇ ਨਕਾਰਾਤਮਕ ਪ੍ਰਚਾਰ ਕਰਨ ਦਾ ਦੋਸ਼ ਲਾਇਆ।