11.07°C Vancouver
Ads

Sep 20, 2024 7:49 PM - The Canadian Press

ਡੇਵਿਡ ਈ.ਬੀ. ਨੇ ਚੋਣ ਮੁਹਿੰਮ ਤੋਂ ਪਹਿਲਾਂ ਦੇ ਭਾਸ਼ਣ ਵਿੱਚ ਜਨਤਕ ਮੁੱਦਿਆਂ ’ਤੇ ਕੀਤੀ ਚਰਚਾ

Share On
b-c-ndp-leader-david-eby-launches-election-campaign-a-day-early-in-key-battleground
The fixed election date of Oct. 19 means the campaign doesn't officially start until Saturday.(Photo: The Canadian Press)

ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈ.ਬੀ. ਨੇ ਕੱਲ੍ਹ ਚੋਣ ਮੁਹਿੰਮ ਤੋਂ ਪਹਿਲਾਂ ਦੇ ਭਾਸ਼ਣ ਵਿੱਚ ਜਨਤਕ ਸੁਰੱਖਿਆ ਦੇ ਮੁੱਦੇ ’ਤੇ ਚਰਚਾ ਕੀਤੀ। ਈ.ਬੀ. ਦਾ ਕਹਿਣਾ ਹੈ ਕਿ ਵਸਨੀਕਾਂ ਲਈ ਆਪਣੀਆਂ ਡਾਊਨਟਾਊਨ ਕਮਿਊਨਿਟੀਆਂ ਵਿੱਚ ਸੁਰੱਖਿਅਤ ਮਹਿਸੂਸ ਕਰਨਾ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਇਹ ਯਕੀਨੀ ਬਣਾਉਣਾ ਕਿ ਨਸ਼ੇ ਨਾਲ ਜੂਝ ਰਹੇ ਲੋਕਾਂ ਨੂੰ ਦੇਖਭਾਲ ਨਾਲ ਸਹਾਇਤਾ ਦਿੱਤੀ ਜਾਵੇ।

ਈ.ਬੀ. ਕੱਲ੍ਹ ਵੈਨਕੂਵਰ ਵਿਚ ਬੀ.ਸੀ. ਨਗਰ ਪਾਲਿਕਾਵਾਂ ਦੀ ਸਲਾਨਾ ਕਨਵੈਨਸ਼ਨ ਨੂੰ ਸੰਬੋਧਿਤ ਕਰ ਰਹੇ ਸਨ। ਕਨਵੈਨਸ਼ਨ ਵਿਚ ਇਕੱਠੇ ਹੋਏ ਮਿਊਂਸਪਲ ਸਿਆਸਤਦਾਨਾਂ ਨੂੰ ਸੰਬੋਧਨ ਕਰਦਿਆਂ ਈ.ਬੀ. ਨੇ ਕਿਹਾ ਕਿ ਸੂਬੇ ਦੀਆਂ ਨਵੀਆਂ ਘੋਸ਼ਿਤ ਗੈਰ-ਇੱਛੁਕ ਦੇਖਭਾਲ ਵਾਲੀਆਂ ਥਾਵਾਂ ਦੋਵਾਂ ਤਰਜੀਹਾਂ ਨੂੰ ਅੱਗੇ ਵਧਾਉਣ ਲਈ ਇਕ ਨਵਾਂ ਸਾਧਨ ਹਨ।

ਈ.ਬੀ. ਦਾ ਕਹਿਣਾ ਹੈ ਕਿ ਗੰਭੀਰ ਨਸ਼ਾ ਅਤੇ ਮਾਨਸਿਕ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਰੱਖਣਾ ਬਹੁਤ ਚੁਣੌਤੀਪੂਰਨ ਹੈ ਅਤੇ ਸੂਬਾ ਇਹ ਯਕੀਨੀ ਬਣਾਏਗਾ ਕਿ ਸਾਈਟਾਂ ’ਤੇ ਪ੍ਰਦਾਨ ਕੀਤੀ ਗਈ ਦੇਖਭਾਲ ਸਨਮਾਨਜਨਕ ਹੋਵੇ। ਈ.ਬੀ. ਮੁਤਾਬਿਕ ਸੈਂਕੜੇ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਤੀਬਰ ਦੇਖਭਾਲ ਦੀ ਜ਼ਰੂਰਤ ਹੈ ਜਿੱਥੋਂ ਉਹ ਦੂਰ ਨਹੀਂ ਜਾ ਸਕਦੇ। ਜ਼ਿਕਰਯੋਗ ਹੈ ਕਿ ਸੂਬਾਈ ਚੋਣਾਂ 19 ਅਕਤੂਬਰ ਨੂੰ ਸ਼ੁਰੂ ਹੋਣ ਜਾ ਰਹੀਆਂ ਹਨ।

Latest news

No records found.
ADS
Ads

Related News

No records found.
ADS
Ads