Sep 27, 2024 7:06 PM - The Canadian Press
ਬੀ.ਸੀ. ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਐੱਨ.ਡੀ.ਪੀ. ਅਤੇ ਕੰਜ਼ਰਵੇਟਿਵ ਵਿਚਕਾਰ ਸਖਤ ਮੁਕਾਬਲੇਬਾਜ਼ੀ ਚੱਲ ਰਹੀ ਹੈ। ਅਸਲ ਵਿਚ ਸੂਬਾਈ ਚੋਣ ਮੁਹਿੰਮ ਆਪਣੇ ਪਹਿਲੇ ਹਫਤੇ ਦੇ ਅੰਤ ਦੇ ਨੇੜੇ ਹੈ ਅਤੇ ਤਾਜ਼ਾ ਰਾਏ ਪੋਲ ਦੱਸਦੇ ਹਨ ਕਿ ਬੀ.ਸੀ. ਐੱਨ.ਡੀ.ਪੀ. ਅਤੇ ਬੀ.ਸੀ. ਕੰਜ਼ਰਵੇਟਿਵ ਵਿਚ ਸਖਤ ਮੁਕਾਬਲਾ ਚੱਲ ਰਿਹਾ ਹੈ।
ਇਕ ਨਵੇਂ ਲੇਜਰ ਸਰਵੇਖਣ ਵਿਚ ਕੰਜ਼ਰਵੇਟਿਵ ਪਾਰਟੀ ਚੋਣ ਮੁਹਿੰਮ ਦੇ ਸ਼ੂਰੂਆਤੀ ਦਿਨ੍ਹਾਂ ਵਿਚ ਐੱਨ.ਡੀ.ਪੀ. ਤੋਂ ਅੱਗੇ ਨਿਕਲਦੀ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਜੌਨ ਰੂਸਟੈਡ ਦੀ ਪਾਰਟੀ ਨੇ ਪੋਲਿੰਗ ਲੀਡ ਹਾਸਲ ਕੀਤੀ ਹੈ।
ਦੂਜੇ ਪਾਸੇ ਉਸੇ ਦਿਨ ਜਾਰੀ ਐਂਗਸ ਰੀਡ ਇੰਸਟੀਚਿਊਟ ਦੇ ਇਕ ਸਰਵੇਖਣ ਨੇ ਦੋਵਾਂ ਪਾਰਟੀਆਂ ਨੂੰ ਅੰਕੜਿਆਂ ਦੇ ਮੁਕਾਬਲੇ ਵਿੱਚ ਪਾ ਦਿੱਤਾ, ਜਿਸ ਵਿੱਚ 45 ਪ੍ਰਤੀਸ਼ਤ ਵੋਟਰਾਂ ਨੇ ਐੱਨ.ਡੀ.ਪੀ. ਦਾ ਸਮਰਥਨ ਕੀਤਾ ਅਤੇ 44 ਪ੍ਰਤੀਸ਼ਤ ਨੇ ਕੰਜ਼ਰਵੇਟਿਵ ਦਾ ਸਮਰਥਨ ਕੀਤਾ।
ਗ੍ਰੀਨਸ 10 ਫੀਸਦੀ ਸ਼ੇਅਰ ਨਾਲ ਤੀਜੇ ਨੰਬਰ ’ਤੇ ਸੀ। ਦੋਵਾਂ ਸਰਵੇਖਣਾਂ ਵਿੱਚ ਪਾਇਆ ਗਿਆ ਕਿ ਐੱਨ.ਡੀ.ਪੀ. ਨੇਤਾ ਡੇਵਿਡ ਈ.ਬੀ. ਨੂੰ ਰੁਸਟੈਡ ਅਤੇ ਗ੍ਰੀਨ ਨੇਤਾ ਸੋਨੀਆ ਫੁਰਸਟੇਨੌ ਤੋਂ ਤਰਜੀਹ ਦਿੱਤੀ ਗਈ ਹੈ।