Dec 27, 2024 6:01 PM - The Canadian Press
ਬੀ. ਸੀ. ਦੇ ਇੱਕ 29 ਸਾਲਾ ਨੌਜਵਾਨ ਨੂੰ ਇੱਕ ਬਜ਼ੁਰਗ ਦੀ ਮੌਤ ਦੇ ਮਾਮਲੇ ਵਿਚ 6 ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਬਜ਼ੁਰਗ ਐਲਬਰਟਾ ਦੇ ਰੈੱਡ ਡੀਰ ਦਾ ਸੀ, ਜਿਸ ਨੇ ਇੱਕ ਮਹਿਲਾ ਦੀ ਮਦਦ ਕਰਨ ਲਈ ਗੱਡੀ ਰੋਕੀ ਸੀ ਜਿਸ ਦੀ ਮਿਨੀਵੈਨ ਦੋ ਮਾਰਚ ਨੂੰ ਕੁਆਲਿਕਮ ਬੀਚ ਨੇੜੇ ਤੜਕੇ 2.30 ਵਜੇ ਦੇ ਕਰੀਬ ਹਾਈਵੇਅ 19ਏ ’ਤੇ ਇੱਕ ਬਿਜਲੀ ਦੇ ਖੰਭੇ ਨਾਲ ਟਕਰਾਅ ਗਈ ਸੀ।
ਮਿਨੀਵੈਨ ਦੀ 36 ਸਾਲਾ ਡਰਾਈਵਰ ਹਾਦਸੇ ਵਿਚ ਗੰਭੀਰ ਜ਼ਖਮੀ ਸੀ ਅਤੇ ਇਸ ਦੌਰਾਨ ਇੱਕ ਤੀਜੀ ਗੱਡੀ ਨੇ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਉਸ ਦੀ ਮੌਤ ਹੋ ਗਈ। ਇਹ ਗੱਡੀ ਕੁਬਸ ਦਾ ਇੱਕ ਨੌਜਵਾਨ ਚਲਾ ਰਿਹਾ ਸੀ।
ਬੀ.ਸੀ. ਹਾਈਵੇਅ ਪੈਟਰੋਲ ਨੇ ਕਿਹਾ ਕਿ ਉਸ ਦੀ ਜਾਂਚ ਵਿਚ 6 ਚਾਰਿਜਜ਼ ਲਗਾਉਣ ਦੇ ਕਾਰਨ ਸਾਹਮਣੇ ਆਏ ਹਨ, ਜਿਸ ਵਿਚ ਨੌਜਵਾਨ ਵਲੋਂ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ ਕਾਰਨ ਮੌਤ ਹੋਣਾ ਅਤੇ ਉਸ ਦੇ ਸ਼ਰਾਬ ਅਤੇ ਕੋਕੀਨ ਦੇ ਨਸ਼ੇ ਵਿਚ ਹੋਣਾ ਸ਼ਾਮਲ ਹਨ। ਦੋਸ਼ੀ ਡਰਾਈਵਰ ਦੀ ਪਛਾਣ ਜੈਕਬ ਐਰੋਨ ਪਾਰਡਿਕ ਵਜੋਂ ਸਾਹਮਣੇ ਆਈ ਹੈ।