10.34°C Vancouver
Ads

Jan 28, 2025 7:29 PM - Connect Newsroom

ਬੀ.ਸੀ. ਸਰਕਾਰ ਨੇ ਸਰੀ ਲਈ ਪੰਜ ਸਾਲਾ ਰਿਹਾਇਸ਼ੀ ਟੀਚਾ ਕੀਤਾ ਨਿਰਧਾਰਤ

Share On
b-c-government-sets-five-year-housing-target-for-surrey
The provincial government has requested that the city submit an annual progress report to Housing Minister Ravi Kahlon.(Photo/The Canadian Press)

ਬੀ.ਸੀ. ਦੀ ਡੇਵਿਡ ਈਬੀ ਸਰਕਾਰ ਵਲੋਂ ਸਰੀ ਲਈ ਨਿਰਧਾਰਤ ਕੀਤੇ ਗਏ 5 ਸਾਲਾ ਹਾਊਸਿੰਗ ਟਾਰਗੇਟ ਤਹਿਤ 30 ਜੂਨ 2029 ਤੱਕ ਕੁੱਲ 27, 256 ਘਰਾਂ ਦਾ ਨਿਰਮਾਣ ਹੋਣ ਦੀ ਉਮੀਦ ਹੈ। ਸੂਬਾ ਸਰਕਾਰ ਵਲੋਂ ਇਸ ’ਤੇ ਪ੍ਰੋਗਰੈੱਸ ਦੀ ਰਿਪੋਰਟ ਸਿਟੀ ਨੂੰ ਹਰ ਸਾਲ ਹਾਊਸਿੰਗ ਮਿਨਿਸਟਰ ਰਵੀ ਕਾਹਲੋਂ ਨੂੰ ਉਪਲਬਧ ਕਰਵਾਏ ਜਾਣ ਲਈ ਕਿਹਾ ਗਿਆ ਹੈ।

ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ 1 ਜੁਲਾਈ 2024 ਤੋਂ ਸ਼ੁਰੂ ਹੋਏ ਇਸ ਟਾਰਗੇਟ ਤਹਿਤ 30 ਜੂਨ 2025 ਤੱਕ 4,233 ਘਰ ਬਣਾਏ ਜਾਣੇ ਹਨ। ਫਿਰ 1 ਜੁਲਾਈ 2025 ਤੋਂ 30 ਜੂਨ 2026 ਵਿਚਕਾਰ 4,639 ਘਰ, ਉਸ ਤੋਂ ਬਾਅਦ 1 ਜੁਲਾਈ 2026 ਤੋਂ 30 ਜੂਨ 2027 ਵਿਚਕਾਰ 5,248, ਫਿਰ 1 ਜੁਲਾਈ 2027 ਤੋਂ 30 ਜੂਨ 2028 ਦੌਰਾਨ 6,060 ਅਤੇ ਅੰਤ ਵਿਚ 1 ਜੁਲਾਈ 2028 ਤੋਂ 30 ਜੂਨ 2029 ਵਿਚਕਾਰ 7,076 ਹੋਰ ਨਵੇਂ ਘਰ ਬਣਾਏ ਜਾਣਗੇ।

ਮੇਅਰ ਬ੍ਰੈਂਡਾ ਲੌਕ ਨੇ ਇੱਕ ਬਿਆਨ ਵਿਚ ਕਿਹਾ ਕਿ ਸਰੀ ਹਾਊਸਿੰਗ ਅਤੇ ਆਪਣੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਦੇ ਮਾਮਲੇ ਵਿਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸੂਬਾ ਸਰਕਾਰ ਹਰ ਇੱਕ ਮੋਰਚੇ ’ਤੇ ਸਹਿਯੋਗ ਦੇਵੇਗੀ।

Latest news

No records found.
ADS
Ads

Related News

No records found.
ADS
Ads