Apr 3, 2025 6:53 PM - The Canadian Press
ਬੀ. ਸੀ. ਦੀ ਡੇਵਿਡ ਈਬੀ ਸਰਕਾਰ ਲਈ ਵੱਡਾ ਝਟਕਾ ਹੈ। ਗਲੋਬਲ ਕ੍ਰੈਡਿਟ ਰੇਟਿੰਗ ਏਜੰਸੀਆਂ ਐਸ ਐਂਡ ਪੀ ਅਤੇ ਮੂਡੀਜ਼ ਦੋਵਾਂ ਨੇ ਇੱਕ ਹੀ ਦਿਨ ਵਿਚ ਬ੍ਰਿਟਿਸ਼ ਕੋਲੰਬੀਆ ਦੀ ਕ੍ਰੈਡਿਟ ਰੇਟਿੰਗ ਘਟਾ ਦਿੱਤੀ ਹੈ। ਏਜੰਸੀਆਂ ਨੇ ਇਸ ਪਿੱਛੇ ਸੂਬੇ ਦੇ ਵਧਦੇ ਘਾਟੇ ਅਤੇ ਵਿੱਤੀ ਸੰਕਟ ਤੋਂ ਬਾਹਰ ਨਿਕਲਣ ਲਈ ਸਪੱਸ਼ਟ ਯੋਜਨਾ ਦੀ ਘਾਟ ਦਾ ਹਵਾਲਾ ਦਿੱਤਾ ਹੈ।
ਮੂਡੀਜ਼ ਨੇ ਅਨੁਮਾਨ ਲਗਾਇਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦਾ ਘਾਟਾ ਇਸ ਸਾਲ ਵੱਧ ਕੇ $14.3 ਬਿਲੀਅਨ ਹੋ ਜਾਵੇਗਾ। ਇਹ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਪਿਛਲੇ ਮਹੀਨੇ ਬਜਟ ਵਿਚ ਲਗਾਏ ਗਏ ਅਨੁਮਾਨ ਨਾਲੋਂ 31 ਫੀਸਦੀ ਜ਼ਿਆਦਾ ਅਤੇ ਪਿਛਲੇ ਸਾਲ ਦੇ ਘਾਟੇ ਦੇ ਹਾਲ ਹੀ ਦੇ ਅਨੁਮਾਨ ਤੋਂ 57 ਫੀਸਦੀ ਵੱਧ ਹੈ।
ਮੂਡੀਜ਼ ਨੇ ਕਿਹਾ ਕਿ ਬੀ. ਸੀ. ਦਾ ਕ੍ਰੈਡਿਟ ਆਉਟਲੁੱਕ ਨਕਾਰਾਤਮਕ ਬਣਿਆ ਹੋਇਆ ਹੈ ਅਤੇ ਇਸ ਗੱਲ ਦੀ ਕੋਈ ਸਪਸ਼ਟ ਦਿੱਖ ਨਹੀਂ ਹੈ ਕਿ ਸੂਬਾ ਆਪਣੇ ਘਾਟੇ ਨੂੰ ਕਿਵੇਂ ਬੈਲੇਂਸ ਕਰੇਗਾ। ਐਸ ਐਂਡ ਪੀ ਨੇ ਸੂਬੇ ਦੀ ਲੰਬੇ ਸਮੇਂ ਦੀ ਕ੍ਰੈਡਿਟ ਰੇਟਿੰਗ ਏਏ- ਤੋਂ ਘਟਾ ਕੇ ਏ+ ਕਰ ਦਿੱਤੀ ਹੈ, ਜਦੋਂ ਕਿ ਮੂਡੀਜ਼ ਨੇ ਰੇਟਿੰਗ ਏਏ1 ਤੋਂ ਘਟਾ ਕੇ ਏਏ2 ਕੀਤੀ ਹੈ।