Apr 17, 2025 6:30 PM - The Canadian Press
ਬੀ. ਸੀ. ਦੇ ਡਰਾਈਵਰਾਂ ਨੂੰ ਜਲਦ ਹੀ ਪੂਰੇ ਲਾਇਸੈਂਸ ਲਈ ਕਲਾਸ 5 ਰੋਡ ਟੈਸਟ ਨਹੀਂ ਦੇਣਾ ਪਵੇਗਾ। ਸੂਬਾ ਸਰਕਾਰ ਨੇ ਨਿਯਮਾਂ ਵਿਚ ਤਬਦੀਲੀ ਲਈ ਵਿਧਾਨ ਸਭਾ ਵਿਚ ਬਿੱਲ ਪੇਸ਼ ਕੀਤਾ ਹੈ, ਪਬਲਿਕ ਸੇਫਟੀ ਮਿਨਿਸਟਰ ਗੈਰੀ ਬੇਗ ਨੇ ਇਸ ਦੇ ਜਲਦ ਪਾਸ ਹੋਣ ਦੀ ਉਮੀਦ ਜਤਾਈ ਹੈ। ਪ੍ਰਸਤਾਵਿਤ ਨਿਯਮਾਂ ਮੁਤਾਬਕ, ਆਟੋਮੈਟਿਕ ਹੀ ਪੂਰਾ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਨਵੇਂ ਡਰਾਈਵਰਾਂ ਨੂੰ ਕਲਾਸ 5 ਰੋਡ ਟੈਸਟ ਦੀ ਬਜਾਏ 12 ਮਹੀਨੇ ਦੀ ਇੱਕ ਸੇਟਜ ਨੂੰ ਪੂਰਾ ਕਰਨਾ ਹੋਵੇਗਾ, ਜਿਸ ਦੌਰਾਨ ਉਨ੍ਹਾਂ ਨੂੰ ਸੁਰੱਖਿਅਤ ਡਰਾਈਵਿੰਗ ਦਾ ਰਿਕਾਰਡ ਬਣਾਏ ਰੱਖਣਾ ਹੋਵੇਗਾ।
ਮਿਨਿਸਟਰ ਗੈਰੀ ਬੇਗ ਨੇ ਕਿਹਾ ਕਿ ਇਸ ਕਦਮ ਨਾਲ ਉਨ੍ਹਾਂ ਲੋਕਾਂ ਲਈ ਉਡੀਕ ਕਰਨ ਦੇ ਸਮੇਂ ਵਿਚ ਕਮੀ ਆਵੇਗੀ ਜੋ ਕਲਾਸ 7 ਲਾਇਸੈਂਸ ਲਈ ਰੋਡ ਟੈਸਟ ਦੇਣ ਦੀ ਉਡੀਕ ਵਿਚ ਹਨ।
ਸਰਕਾਰ ਵਲੋਂ ਮੋਟਰਸਾਈਕਲ ਲਾਇਸਸਿੰਗ ਪ੍ਰੋਗਰਾਮ ਵੀ ਸਥਾਪਤ ਕੀਤਾ ਜਾਵੇਗਾ ਜੋ ਹਰ ਨਵੇਂ ਮੋਟਰਸਾਈਕਲ ਸਵਾਰ ਨੂੰ ਪੂਰਾ ਕਰਨਾ ਹੋਵੇਗਾ। ਬੀ. ਸੀ. ਵਿਚ ਇਹ ਪ੍ਰਸਤਾਵਿਤ ਨਿਯਮ 2026 ਵਿਚ ਲਾਗੂ ਹੋਣ ਦੀ ਉਮੀਦ ਹੈ।