9.92°C Vancouver
Ads

Sep 19, 2024 6:02 PM - The Canadian Press

ਬੀ.ਸੀ. ਸਰਕਾਰ ਵਲੋਂ ਪ੍ਰਮੁੱਖ ਫਸਟ ਨੇਸ਼ਨ ਲਈ ਵੈਨਕੂਵਰ ਵਿਚ 2,600 ਕਿਫਾਇਤੀ ਘਰਾਂ ਦਾ ਕੀਤਾ ਜਾਵੇਗਾ ਨਿਰਮਾਣ

Share On
b-c-and-first-nations-reach-deal-to-sell-2-600-condos-at-60-of-market-value
Eby says he's excited about scaling up similar ideas across B.C., adding there will be a strong emphasis on housing in the NDP's upcoming election platform.(Photo: The Canadian Press)

ਬੀ.ਸੀ. ਸਰਕਾਰ ਵਲੋਂ ਪ੍ਰਮੁੱਖ ਫਸਟ ਨੇਸ਼ਨ ਲਈ ਵੈਨਕੂਵਰ ਵਿਚ 2,600 ਕਿਫਾਇਤੀ ਘਰਾਂ ਦਾ ਨਿਰਮਾਣ ਕੀਤਾ ਜਾਵੇਗਾ। ਇਹ ਘਰ ਮਹਾਰਾਣੀ ਐਲਿਜ਼ਾਬੈਥ ਪਾਰਕ ਦੇ ਪੂਰਬ ’ਚ ਹੀਥਰ ਸਟ੍ਰੀਟ ’ਤੇ ਵੈਸਟ 33 ਅਤੇ ਵੈਸਟ 37 ਐਵੇਨਿਊ ਦੇ ਵਿਚਕਾਰ 8.5 ਹੈਕਟੇਅਰ ’ਚ ਫੈਲੇ ਹੀਥਰ ਲੈਂਡਸ ’ਚ ਬਣਾਏ ਜਾਣਗੇ। ਇਸ ਪ੍ਰੋਜੈਕਟ ਲਈ ਸੂਬੇ ਵਲੋਂ ਮਸਕੀਮ, ਸਕੁਐਮਿਸ਼ ਅਤੇ ਸਲਿਲ ਵੌਟੁਥ ਨੇਸ਼ਨਜ਼ ਨਾਲ ਭਾਈਵਾਲੀ ਕੀਤੀ ਗਈ ਹੈ।

ਸੂਬੇ ਦਾ ਕਹਿਣਾ ਹੈ ਕਿ ਖਰੀਦਦਾਰ ਬਾਜ਼ਾਰ ਮੁੱਲ ਦੇ 60 ਫੀਸਦੀ ’ਤੇ ਘਰ ਖਰੀਦ ਸਕਣਗੇ, ਜਿਸ ਦੀ ਲਾਗਤ ਦਾ 40 ਫੀਸਦੀ ਹਿੱਸਾ ਸੂਬਾਈ ਵਿੱਤੀ ਸਹਾਇਤਾ ਰਾਹੀਂ ਦਿੱਤਾ ਜਾਵੇਗਾ।

ਵੀਰਵਾਰ ਨੂੰ ਇਕ ਐਲਾਨ ਵਿਚ ਪ੍ਰੀਮੀਅਰ ਡੇਵਿਡ ਈ.ਬੀ. ਨੇ ਕਿਹਾ ਕਿ ਘਰ ਦੀ ਮਾਲਕੀ ਦਾ ਸੁਪਨਾ, ਖ਼ਾਸਕਰ ਵੈਨਕੂਵਰ ਵਿਚ ਬਹੁਤ ਸਾਰੇ ਲੋਕਾਂ ਲਈ ਪਹੁੰਚ ਤੋਂ ਬਾਹਰ ਰਿਹਾ ਹੈ।

ਈ.ਬੀ. ਨੇ ਕਿਹਾ ਕਿ ਇਹ ਕੋਸ਼ਿਸ਼ ਹਜ਼ਾਰਾਂ ਮੱਧ ਵਰਗ ਦੇ ਲੋਕਾਂ ਨੂੰ ਰਿਹਾਇਸ਼ੀ ਬਾਜ਼ਾਰ ਵਿੱਚ ਦਾਖਲ ਹੋਣ ਵਿੱਚ ਮਦਦ ਕਰੇਗੀ ਜਿਸ ਨਾਲ ਪਰਿਵਾਰ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਸਕਣਗੇ ਅਤੇ ਆਰਥਿਕਤਾ ਵਿਚ ਮਜ਼ਬੂਤੀ ਆਵੇਗੀ।

Latest news

No records found.
ADS
Ads

Related News

No records found.
ADS
Ads