Feb 10, 2025 7:00 PM - The Canadian Press
ਗੁਆਟੇਮਾਲਾ ਦੀ ਰਾਜਧਾਨੀ ਦੇ ਬਾਹਰੀ ਇਲਾਕੇ ਵਿਚ ਸੋਮਵਾਰ ਨੂੰ ਇੱਕ ਬੱਸ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੇ ਬੁਲਾਰੇ ਐਡਵਿਨ ਵਿਲਾਗ੍ਰਾਨ ਨੇ ਦੱਸਿਆ ਕਿ ਸਵੇਰ ਹੋਣ ਤੋਂ ਪਹਿਲਾਂ ਇਕ ਵਾਹਨ ਹਾਦਸੇ ਕਾਰਨ ਬੱਸ ਪੁਲ ਤੋਂ ਹੇਠਾਂ ਉਤਰ ਗਈ। 15 ਲੋਕ ਗੰਭੀਰ ਜ਼ਖ਼ਮੀ ਹੋਏ ਹਨ।
ਉਨ੍ਹਾਂ ਦੱਸਿਆ ਕਿ ਬੱਸ 115 ਫੁੱਟ (35 ਮੀਟਰ) ਹੇਠਾਂ ਸੀਵਰੇਜ ਪ੍ਰਦੂਸ਼ਿਤ ਨਾਲੇ ਵਿੱਚ ਡਿੱਗ ਗਈ, ਜਿਸ ਕਾਰਨ ਬੱਸ ਉਲਟ ਗਈ ਅਤੇ ਅੱਧੀ ਡੁੱਬ ਗਈ। ਬੱਸ ਰਾਜਧਾਨੀ ਦੇ ਉੱਤਰ-ਪੂਰਬ ਸਥਿਤ ਪ੍ਰੋਗਰੇਸੋ ਤੋਂ ਆਈ ਸੀ। ਵਲੰਟੀਅਰ ਫਾਇਰ ਬੁਲਾਰੇ ਆਸਕਰ ਸਾਂਚੇਜ਼ ਨੇ ਦੱਸਿਆ ਕਿ ਪੀੜਤਾਂ ਵਿੱਚ ਬੱਚੇ ਵੀ ਸ਼ਾਮਲ ਹਨ। ਰਾਸ਼ਟਰਪਤੀ ਬਰਨਾਰਡੋ ਅਰੇਵਾਲੋ ਨੇ ਇਸ ਹਾਦਸੇ ’ਤੇ ਸੋਗ ਪ੍ਰਗਟ ਕੀਤਾ ਅਤੇ ਇਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।