13.47°C Vancouver
Ads

Apr 11, 2025 5:47 PM - Connect Newsroom

ਅੰਮ੍ਰਿਤਧਾਰੀ ਮਹਿਲਾ ਕਤਲ ਮਾਮਲਾ: ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਕੰਗ ਪੁੱਜੇ ਜਥੇਦਾਰ ਗੜਗੱਜ

Share On
amritdhari-woman-murder-case-jathedar-gargaj-visits-kang-village-to-console-grieving-family
Today, Giani Kuldeep Singh Gargaj, the acting Jathedar of Sri Akal Takht Sahib, visited the bereaved family to offer condolences.

ਪੰਜਾਬ ਦੇ ਖਡੂਰ ਸਾਹਿਬ ਹਲਕੇ ਦੇ ਪਿੰਡ ਕੰਗ ਵਿਖੇ ਬੀਤੇ ਦਿਨੀਂ ਇੱਕ ਗੁਰਸਿੱਖ ਮਹਿਲਾ ਗੁਰਪੀਤ ਕੌਰ ਦਾ ਅਣਪਛਾਤਿਆਂ ਵਲੋਂ ਕਤਲ ਕਰ ਦਿੱਤਾ ਗਿਆ, ਇਸ ਵਾਰਦਾਤ ਦਾ ਪਤਾ ਆਂਢ-ਗੁਆਂਢ ਨੂੰ ਉਸ ਸਮੇਂ ਲੱਗਾ ਜਦੋਂ ਮ੍ਰਿਤਕਾ ਦਾ ਬੇਟਾ ਸਕੂਲ ਤੋਂ ਘਰ ਪਹੁੰਚਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਜਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ।

ਪੁਲਿਸ ਪ੍ਰਸ਼ਾਸਨ ਦਾ ਵੱਡਾ ਹਿੱਸਾ ਸਿਆਸੀ ਲੀਡਰਾਂ ਦੀ ਆਓ ਭਗਤ ਵਿਚ ਵਿਅਸਤ ਹੈ ਅਤੇ ਆਮ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਥੇ ਹੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਤੋਂ ਮਾੜੇ ਹਲਾਤ ਕੀ ਹੋ ਸਕਦੇ ਹਨ ਕਿ ਇੱਕ ਸਾਲ ਦੀ ਬੱਚੀ ਦੀਆਂ ਅੱਖਾਂ ਸਾਹਮਣੇ ਉਸ ਦੀ ਮਾਂ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ।

Latest news

No records found.
ADS
Ads

Related News

No records found.
ADS
Ads