Sep 1, 2023 9:53 PM - CONNECT NEWS
Alberta ਵਿਚ ਪਹਿਲੀ ਸਤੰਬਰ ਤੋਂ ਨਵੇਂ Traffic Safety ਨਿਯਮ ਲਾਗੂ ਹੋ ਗਏ ਹਨ। ਇਸ ਮੁਤਾਬਕ drivers ਨੂੰ roadside workers ਦੇ ਨੇੜੇ ਦੀ ਲੇਨ ਵਿਚ ਲਾਜ਼ਮੀ ਤੌਰ 'ਤੇ ਸਪੀਡ ਘਟਾ ਕੇ 60 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਲਾਕੇ ਦੀ ਨਿਰਾਧਾਰਤ ਸਪੀਡ, ਜੋ ਵੀ ਘੱਟ ਹੋਵੇ 'ਤੇ ਹੌਲੀ ਜਾਣਾ ਹੋਵੇਗਾ।
ਸੂਬਾ ਸਰਕਾਰ ਵਲੋਂ ਸਾਰੇ roadside workers ਦੀ ਸੇਫਟੀ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਉਠਾਇਆ ਗਿਆ ਹੈ। ਹੁਣ ਤੱਕ ਸਿਰਫ first responders ਅਤੇ tow truck ਡਰਾਈਵਰਸ ਹੀ Traffic Safety Act ਤਹਿਤ protected ਸਨ।
ਸਰਕਾਰ ਦਾ ਕਹਿਣਾ ਹੈ ਕਿ ਸੜਕ ਕਿਨਾਰੇ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਕੋਲੋਂ ਗੱਡੀ ਦੀ ਸਪੀਡ ਹੌਲੀ ਕਰਨਾ ਅਤੇ ਪਾਸੇ ਹੋਣਾ ਹਰ ਕਿਸੇ ਨੂੰ ਸੁਰੱਖਿਅਤ ਰੱਖੇਗਾ ਅਤੇ ਇਸ ਨਾਲ ਟ੍ਰੈਫਿਕ ਵਿਚ ਵੀ ਕੋਈ ਰੁਕਾਵਟ ਨਹੀਂ ਹੋਵੇਗੀ। ਲੋਕ ਨਿਯਮਾਂ ਨੂੰ ਸਖਤਾਈ ਨਾਲ ਮੰਨਣ ਇਸ ਲਈ ਜੁਰਮਾਨਾ ਰਾਸ਼ੀ ਵਿਚ ਵੀ ਵਾਧਾ ਕੀਤਾ ਗਿਆ ਹੈ।
snow ਹਟਾਉਣ ਵਾਲੀਆਂ ਗੱਡੀਆਂ ਨੂੰ ਗਲਤ ਤਰੀਕੇ ਨਾਲ ਪਾਸ ਕਰਨ 'ਤੇ $324 ਜੁਰਮਾਨਾ ਅਤੇ ਤਿੰਨ demerit points ਦਾ ਸਾਹਮਣਾ ਕਰਨਾ ਪਵੇਗਾ।
ਇਸੇ ਤਰ੍ਹਾਂ roadside workers ਕੋਲ ਸਪੀਡ ਨਾ ਘਟਾਉਣ 'ਤੇ 243 ਡਾਲਰ ਦਾ ਜੁਰਮਾਨਾ ਲੱਗੇਗਾ।
ਇਸ ਤੋਂ ਇਲਾਵਾ ਰੁਕੇ ਹੋਏ ਐਮਰਜੈਂਸੀ ਵਾਹਨ, ਟੋਅ ਟਰੱਕ ਜਾਂ ਸੜਕ ਕਿਨਾਰੇ ਕੰਮ ਕਰਨ ਵਾਲੇ ਵਾਹਨ ਤੋਂ ਦੂਰ ਵਾਲੀ ਟ੍ਰੈਫਿਕ ਲੇਨ ਵਿਚ ਦੂਜੇ ਡਰਾਈਵਰਸ ਨੂੰ ਲੰਘਣ ਲਈ ਰਸਤਾ ਨਾ ਦੇਣ 'ਤੇ $243 ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।
ਗੌਰਤਲਬ ਹੈ ਕਿ ਕਈ ਸਾਲਾਂ ਤੋਂ Alberta Motor Association ਸਣੇ transportation industry ਵਲੋਂ ਸੂਬੇ ਵਿਚ highway safety rules ਬਣਾਉਣ ਲਈ ਅਪੀਲ ਕੀਤੀ ਜਾ ਰਹੀ ਸੀ। Alberta’s Workers’ Compensation Board ਮੁਤਾਬਕ 2014 ਤੋਂ 2018 ਵਿਚਕਾਰ 2,229 workers vehicles ਦੀ ਟੱਕਰ ਕਾਰਨ ਜ਼ਖਮੀ ਹੋਏ ਸਨ।