Apr 22, 2025 1:01 PM - The Canadian Press
ਐਲਬਰਟਾ ਸਰਕਾਰ ਨੂੰ ਜੱਜ ਵਲੋਂ ਮਨਜ਼ੂਰੀ ਮਿਲ ਗਈ ਹੈ ਕਿ ਉਹ ਸੂਬੇ ਦੀ ਹੈਲਥ ਅਥਾਰਟੀ ਦੀ ਸਾਬਕਾ ਹੈੱਡ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਜ਼ਰੂਰੀ ਈਮੇਲ ਸਾਂਝੀਆਂ ਕਰਨ ਦੇ ਮਾਮਲੇ ਵਿਚ ਪ੍ਰਸ਼ਨ ਪੁੱਛ ਸਕੇ। ਸਰਕਾਰ ਨੇ ਪਿਛਲੇ ਮਹੀਨੇ ਅਦਾਲਤ ਵਿਚ ਅਰਜ਼ੀ ਦਿੱਤੀ ਸੀ ਕਿ ਉਨ੍ਹਾਂ ਨੂੰ ਅਥਾਨਾ ਮੈਂਟਜ਼ੇਲੋਪੋਲੋਸ ਤੋਂ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਮਿਲ ਸਕੇ।
ਦੱਸ ਦਈਏ ਕਿ ਮੈਂਟਜ਼ੇਲੋਪੋਲੋਸ ਨੇ ਸਰਕਾਰ ਅਤੇ ਐਲਬਰਟਾ ਹੈਲਥ ਸਰਵਿਸਸ ਖਿਲਾਫ ਉਸ ਨੂੰ ਜਾਣ-ਬੁੱਝ ਕੇ ਨੌਕਰੀ ਤੋਂ ਕੱਢਣ ਦੇ ਦੋਸ਼ ਲਾਏ ਹਨ। ਜਨਵਰੀ ਵਿਚ ਗੈਰ-ਕਾਨੂੰਨੀ ਤੌਰ'ਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ । ਹਾਲਾਂਕਿ ਹੈਲਥ ਸਰਵਿਸਸ ਦਾ ਕਹਿਣਾ ਹੈ ਕਿ ਉਸ ਦੇ ਘਟੀਆ ਕੰਮ ਕਾਰਨ ਉਸ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ। ਫਿਲਹਾਲ ਕੋਈ ਵੀ ਦੋਸ਼ ਅਦਾਲਤ ਵਿਚ ਸਾਬਤ ਨਹੀਂ ਹੋਇਆ। ਪਿਛਲੇ ਹਫਤੇ ਜੱਜ ਨੇ ਫੈਸਲਾ ਸੁਣਾਇਆ ਕਿ ਸਰਕਾਰੀ ਵਕੀਲ ਮੈਂਟਜ਼ੇਲੋਪੋਲੋਸ ਕੋਲੋਂ ਈ-ਮੇਲਜ਼ ਸਬੰਧੀ ਪ੍ਰਸ਼ਨ ਪੁੱਛ ਸਕਦੇ ਹਨ। ਉਹ ਉਸ ਕੋਲੋਂ ਇਹ ਨਹੀਂ ਪੁੱਛ ਸਕਣਗੇ ਕਿ ਉਸ ਨੇ ਪੁਲਿਸ ਜਾਂ ਆਡੀਟਰ ਜਨਰਲ ਨਾਲ ਵੱਖਰੀ ਜਾਂਚ ਦੀ ਕਿਹੜੀ ਜਾਣਕਾਰੀ ਸਾਂਝੀ ਕੀਤੀ ਹੈ।