9.74°C Vancouver
Ads

Jan 17, 2025 4:12 PM - The Canadian Press

ਪ੍ਰੀਮੀਅਰ ਸਮਿਥ ਕੈਨੇਡੀਅਨਜ਼ ਨੂੰ ਪਹਿਲ ਨਹੀਂ ਦੇ ਰਹੀ : ਪੀ. ਐੱਮ. ਟਰੂਡੋ

Share On
albertas-danielle-smith-not-putting-canada-first-by-refusing-to-sign-trump-tariff-plan-trudeau-says
Smith has made a public stand as the lone holdout on support Canada's strategy to counter Trump's proposed tariffs.(Photo: The Canadian Press)

ਐਲਬਰਟਾ ਵਲੋਂ ਡੋਨਲਡ ਟਰੰਪ ਦੀਆਂ ਟੈਕਸ ਧਮਕੀਆਂ ਦੇ ਜਵਾਬ ਲਈ ਹਾਮੀ ਨਾ ਭਰਨ ਦੇ ਫੈਸਲੇ ਲਈ ਪੀ. ਐੱਮ. ਜਸਟਿਨ ਟਰੂਡੋ ਨੇ ਐਲਬਰਟਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡੀਅਨਜ਼ ਨੂੰ ਪਹਿਲ ਨਹੀਂ ਦੇ ਰਹੀ। ਬੁੱਧਵਾਰ ਸਮਿਥ ਨੇ ਕਿਹਾ ਸੀ ਕਿ ਉਹ ਅਮਰੀਕਾ ਦੇ ਟੈਕਸ ਲਾਉਣ ਦੀ ਧਮਕੀ ਦੇ ਵਿਰੋਧ ਵਿਚ ਐਨਰਜੀ ਜਾਂ ਹੋਰ ਪ੍ਰੋਡਕਟਸ ’ਤੇ ਟੈਕਸ ਲਾਉਣ ਵਾਲੇ ਵਿਚਾਰ ਦੇ ਵਿਰੁੱਧ ਹਨ।

ਉਨ੍ਹਾਂ ਕਿਹਾ ਕਿ ਉਹ ਹੋਰ ਤਰੀਕਿਆਂ ਨਾਲ ਅਮਰੀਕਾ ਅਤੇ ਕੈਨੇਡਾ ਦੇ ਚੰਗੇ ਰਿਸ਼ਤਿਆਂ ਲਈ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਪੀ. ਐੱਮ. ਅਤੇ ਕੈਨੇਡਾ ਦੇ ਬਾਕੀ ਪ੍ਰੀਮੀਅਰਜ਼ ਨੇ ਇਸ ਲਈ ਸਮਰਥਨ ਦਿੱਤਾ ਹੈ। ਇਸ ਮੀਟਿੰਗ ਦੀ ਪੂਰੀ ਡਿਟੇਲ ਅਜੇ ਸਾਂਝੀ ਨਹੀਂ ਕੀਤੀ ਗਈ।

ਪੀ. ਐੱਮ. ਨੇ ਕਿਹਾ ਕਿ ਉਹ ਸਮਿਥ ਵਲੋਂ ਆਪਣੀ ਇੰਡਸਟਰੀ ਲਈ ਬੋਲਣ ਲਈ ਉਨ੍ਹਾਂ ਨੂੰ ਦੋਸ਼ੀ ਨਹੀਂ ਮੰਨ ਰਿਹਾ ਕਿਉਂਕਿ ਇਹ ਉਨ੍ਹਾਂ ਦੀ ਜੌਬ ਹੈ। ਪਰ ਟੀਮ ਕੈਨੇਡਾ ਵਿਚ ਹਰ ਪ੍ਰੀਮੀਅਰ ਕੈਨੇਡਾ ਫਸਟ ਨੂੰ ਤਵੱਜੋ ਦੇ ਰਿਹਾ ਹੈ ਪਰ ਸਮਿਥ ਇਸ ਦੇ ਹੱਕ ਵਿਚ ਨਹੀਂ।

Latest news

No records found.
ADS
Ads

Related News

No records found.
ADS
Ads