Apr 16, 2025 3:45 PM - The Canadian Press
ਐਲਬਰਟਾ ਵਿਚ ਖਸਰੇ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ ਅਤੇ ਇਸ ਦੌਰਾਨ ਹੈਲਥ ਦੇ ਚੀਫ ਮੈਡੀਕਲ ਅਧਿਕਾਰੀ ਡਾ. ਮਾਰਕ ਜੋਫ ਦਾ ਕਾਰਜਕਾਲ ਖਤਮ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਿਹਤ ਮੰਤਰੀ ਦੇ ਦਫਤਰ ਨੇ ਜਾਣਕਾਰੀ ਦਿੱਤੀ ਕਿ ਜੋਫ ਦਾ ਇਕਰਾਰਨਾਮਾ ਸੋਮਵਾਰ ਖਤਮ ਹੋ ਗਿਆ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਇਸ ਵਿਚ ਵਾਧਾ ਕਿਉਂ ਨਹੀਂ ਕੀਤਾ ਗਿਆ। ਉਹ ਨਵੰਬਰ 2022 ਤੋਂ ਸਿਹਤ ਦੇ ਅੰਤਰਿਮ ਚੀਫ ਮੈਡੀਕਲ ਅਫਸਰ ਵਜੋਂ ਐਲਬਰਟਨਜ਼ ਦੀ ਸੇਵਾ ਵਿਚ ਰਹੇ।
ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਵਲੋਂ 2022 ਵਿਚ ਡਾ.ਦੀਨਾ ਹਿਨਸ਼ੌ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕਰੀਬ ਦੋ ਦਹਾਕਿਆਂ ਦਾ ਪਬਲਿਕ ਹੈਲਥ ਦਾ ਤਜਰਬਾ ਹੈ। ਉਹ ਯੂਨੀਵਰਸਿਟੀ ਆਫ ਐਲਬਰਟਾ ਵਿਚ ਮੈਡੀਸਨ ਪ੍ਰੋਫੈਸਰ ਰਹੇ ਹਨ।
ਵਿਰੋਧੀ ਧਿਰ ਐਨ.ਡੀ.ਪੀ. ਦੇ ਲੀਡਰ ਨਾਹੀਦ ਨੈਨਸ਼ੀ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕੋਈ ਅੰਤਰਿਮ ਜਾਂ ਕਾਰਜਕਾਰੀ ਮੁੱਖ ਮੈਡੀਕਲ ਅਫਸਰ ਦਾ ਵੀ ਐਲਾਨ ਨਹੀਂ ਕੀਤਾ ਗਿਆ। ਇਸ ਸਮੇਂ ਐਲਬਰਟਾ ਵਿਚ ਖਸਰੇ ਦਾ ਪ੍ਰਕੋਪ ਵੱਧ ਰਿਹਾ ਹੈ, ਅਜਿਹੇ ਵਿਚ ਸੂਬਾ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣ ਦੀ ਲੋੜ ਸੀ। ਸੂਬੇ ਵਿਚ ਖਸਰਾ ਪੀੜਤਾਂ ਦੀ ਗਿਣਤੀ 77 ਹੋ ਗਈ ਹੈ।